ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 21 ਸਤੰਬਰ
ਇੱਥੋਂ ਦੇ ਸੈਕਟਰ-20/21/32 ਤੇ 33 ਦੇ ਚੌਕ ਵਿੱਚ ਕੂੜੇ ਦਾ ਭਰਿਆ ਕੈਂਟਰ ਪਲਟ ਗਿਆ। ਇਸ ਦੌਰਾਨ ਕੈਂਟਰ ਚਾਲਕ ਦੇ ਕਾਫੀ ਸੱਟਾਂ ਲੱਗੀਆਂ। ਕੈਂਟਰ ਚਾਲਕ ਦੀ ਪਛਾਣ ਇਰਫਾਨ ਵਜੋਂ ਹੋਈ ਹੈ, ਜਦੋਂ ਕਿ ਕੈਂਟਰ ’ਚ ਸਵਾਰ ਵਸੀਮ ਅਤੇ ਆਸੀਮ ਦਾ ਬਚਾਅ ਹੋ ਗਿਆ। ਗੁਰਦੁਆਰਾ ਚੌਕ ਵਿੱਚ ਕੈਂਟਰ ਦੇ ਪਲਟਨ ਕਾਰਨ ਸ਼ਹਿਰ ਵਿੱਚ ਦੁਪਹਿਰ ਤੱਕ ਜਾਮ ਵਰਗੇ ਹਾਲਾਤ ਬਣੇ ਰਹੇ। ਕੈਂਟਰ ਚਾਲਕ ਨੇ ਦੱਸਿਆ ਕਿ ਉਹ ਕੈਂਟਰ ਵਿੱਚ 40 ਟਨ ਕੂੜੇ ਨੂੰ ਡੱਡੂਮਾਜਰਾ ਡੰਪਿੰਗ ਗਰਾਉੂਂਡ ਤੋਂ ਸੋਨੀਪਤ ਲਿਜਾ ਰਿਹਾ ਸੀ। ਸੈਕਟਰ-20 ਦੇ ਨਜ਼ਦੀਕ ਪਹੁੰਚੇ ਤਾਂ ਇਕ ਕਾਰ ਵੱਲੋਂ ਗਲਤ ਮੋੜਨ ਕਰਕੇ ਕੈਂਟਰ ਦਾ ਸੰਤੁਲਨ ਵਿਗੜ ਗਿਆ ਤੇ ਪਲਟ ਗਿਆ।