ਜ਼ੀਰਕਪੁਰ (ਟ੍ਰਿਬਿਊਨ ਨਿਊਜ਼ ਸਰਵਿਸ): ਸਥਾਨਕ ਵਾਰਡ ਨੰਬਰ 31 ਦੀ ਕਾਂਗਰਸੀ ਉਮੀਦਵਾਰ ਨੀਤੂ ਚੌਧਰੀ ਨੂੰ ਗੋਬਿੰਦ ਵਿਹਾਰ ਵਾਸੀਆਂ ਨੇ ਲੱਡੂਆਂ ਨਾਲ ਤੋਲ ਕੇ ਸਲਮਾਨਿਆ। ਇਸ ਮੌਕੇ ਪਹਿਲੀ ਵਾਰ ਚੋਣ ਮੈਦਾਨ ’ਚ ਉੱਤਰੀ ਨੀਤੂ ਚੌਧਰੀ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਲਾਕੇ ਦੇ ਵਿਕਾਸ ਲਈ ਵੱਧ ਤੋਂ ਵੱਧ ਮਿਹਨਤ ਕਰਨ ਦਾ ਭਰੋਸਾ ਦਿੱਤਾ। ਨੀਤੂ ਚੌਧਰੀ ਨੇ ਕਿਹਾ ਕਿ ਜਿੱਤ ਮਗਰੋਂ ਇਲਾਕੇ ਵਿੱਚ ਪਾਵਰ ਸਬ-ਸਟੇਸ਼ਨ ਲਗਵਾਇਆ ਜਾਵੇਗਾ ਤੇ ਬਿਜਲੀ ਦੇ ਖੰਭੇ ਵੀ ਸਹੀ ਕਰਕੇ ਲਗਵਾਏ ਜਾਣਗੇ। ਸੜਕਾਂ ਦੀ ਮੁਰੰਮਤ ਵੀ ਕਰਵਾਈ ਜਾਵੇਗੀ। ਇਸ ਮੌਕੇ ’ਤੇ ਗੋਬਿੰਦ ਵਿਹਾਰ ਹਾਊਸਿੰਗ ਸੁਸਾਇਟੀ ਦੇ ਪ੍ਰਧਾਨ ਰਾਮ ਕੁਮਾਰ ਚੌਧਰੀ ਨੇ ਨੀਤੂ ਚੌਧਰੀ ਦਾ ਸਵਾਗਤ ਕੀਤਾ ਤੇ ਕਲੋਨੀ ਵਾਸੀਆਂ ਨੂੰ ਨੀਤੂ ਚੌਧਰੀ ਦਾ ਵੱਧ ਤੋਂ ਵੱਧ ਸਾਥ ਦੇਣ ਦੀ ਅਪੀਲ ਕੀਤੀ।