ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 30 ਮਾਰਚ
ਇੱਥੋਂ ਦੇ ਵਾਰਡ ਨੰਬਰ-29 (ਸੈਕਟਰ-69) ਤੋਂ ਆਜ਼ਾਦ ਕੌਂਸਲਰ ਕੁਲਦੀਪ ਕੌਰ ਧਨੋਆ ਨੇ ਮੁਹਾਲੀ ਪ੍ਰਸ਼ਾਸਨ ਅਤੇ ਗਮਾਡਾ ਦੀ ਕਥਿਤ ਲਾਪ੍ਰਵਾਹੀ ਅਤੇ ਨਾਲਾਇਕੀ ਨੂੰ ਉਜਾਗਰ ਕਰਦਿਆਂ ਕਿਹਾ ਕਿ ਕਜੌਲੀ ਵਾਟਰ ਵਰਕਸ ਤੋਂ ਨਹਿਰੀ ਪਾਣੀ ਦੀ ਸਿੱਧੀ ਸਪਲਾਈ ਲਈ ਪਾਈਪਲਾਈਨ ਵਿਛਾਉਣ ਦਾ ਜੋ ਕੰਮ ਅਸੂਲਨ ਇੱਕ ਹਫ਼ਤੇ ਵਿੱਚ ਹੋ ਜਾਣਾ ਚਾਹੀਦਾ ਸੀ, ਉਹ ਡੇਢ ਮਹੀਨੇ ਤੋਂ ਲਟਕ ਰਿਹਾ ਹੈ। ਇਸ ਲਈ ਲੋਕ ਕਾਫੀ ਪ੍ਰੇਸ਼ਾਨ ਹਨ। ਉਨ੍ਹਾਂ ਦੱਸਿਆ ਕਿ ਗਮਾਡਾ ਵੱਲੋਂ ਸੈਕਟਰ-69 ਵਿੱਚ ਕਨਾਲ ਦੇ ਘਰਾਂ ਵਾਲੀ ਬੈਲਟ ਸਾਹਮਣੇ ਪੀਣ ਵਾਲੇ ਪਾਣੀ ਦੀ ਨਵੀਂ ਪਾਈਪ ਪਾਉਣ ਲਈ ਲਗਪਗ ਡੇਢ ਮਹੀਨੇ ਪਹਿਲਾਂ ਜ਼ਮੀਨ ਪੁੱਟੀ ਗਈ, ਜਿਸ ਦਾ ਕੰਮ ਹੁਣ ਤੱਕ ਨੇਪਰੇ ਨਹੀਂ ਚੜ੍ਹਿਆ। ਬੀਬੀ ਧਨੋਆ ਨੇ ਕਿਹਾ ਕਿ ਤੇਜ਼ ਹਵਾ ਚੱਲਣ ਕਾਰਨ ਪੁੱਟੀ ਗਈ ਮਿੱਟੀ ਕੇ ਲੋਕਾਂ ਦੇ ਘਰਾਂ ਵਿੱਚ ਜਾ ਰਹੀ ਹੈ।