ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵੱਲੋਂ ਕੈਂਪ
ਅੰਬਾਲਾ: ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵੱਲੋਂ ਅੱਜ ਇੱਥੇ ਮਾਈਕਰੋ ਸੇਵਾਵਾਂ ਕੈਂਪ ਲਾਇਆ ਗਿਆ। ਇਸ ਵਿਚ ਸੈਸ਼ਨ ਜੱਜ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੀ ਚੇਅਰਪਰਸਨ ਬੀਬੀ ਨੀਰਜਾ ਕੁਲਵੰਤ ਕਾਲਸਨ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਉਨ੍ਹਾਂ ਨਾਲ ਅਥਾਰਿਟੀ ਦੀ ਸਕੱਤਰ ਡਾ. ਸੁਖਦਾ ਪ੍ਰੀਤਮ, ਹਰਿਆਣਾ ਮਹਿਲਾ ਕਮਿਸ਼ਨ ਦੀ ਕਾਰਜਕਾਰੀ ਚੇਅਰਪਰਸਨ ਪ੍ਰੀਤੀ ਭਾਰਦਵਾਜ ਦਲਾਲ, ਐਸਡੀਐਮ ਹਿਤੇਸ਼ ਕੁਮਾਰ ਮੀਣਾ, ਜੱਜ ਸੰਗੀਤਾ ਰਾਏ ਸਚਦੇਵਾ, ਜੱਜ ਆਰਤੀ ਸਿੰਘ, ਜੱਜ ਯਾਚਨਾ, ਸੀਜੇਐਮ ਅੰਬਰਦੀਪ ਸਿੰਘ, ਜੱਜ ਨਿਧੀ ਬੈਨੀਵਾਲ, ਪ੍ਰਿੰਸੀਪਲ ਭੁਪਿੰਦਰ ਸਾਂਗਵਾਨ ਅਤੇ ਹੋਰ ਅਧਿਕਾਰੀ ਵੀ ਮੌਜੂਦ ਰਹੇ। -ਨਿੱਜੀ ਪੱਤਰ ਪ੍ਰੇਰਕ