ਪੱਤਰ ਪ੍ਰੇਰਕ
ਚੰਡੀਗੜ੍ਹ, 1 ਦਸੰਬਰ
ਸਥਾਨਕ ਨਗਰ ਨਿਗਮ ਚੋਣਾਂ ਲਈ ਵਾਰਡ ਨੰਬਰ 30 ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਹਰਦੀਪ ਸਿੰਘ ਬੁਟੇਰਲਾ ਦੇ ਚੋਣ ਪ੍ਰਚਾਰ ਦੌਰਾਨ ਲੋਕਾਂ ਨੇ ਸ੍ਰੀ ਬੁਟੇਰਲਾ ਦੀ ਅੱਜ ਉਸ ਸਮੇਂ ਸੰਭਾਵੀ ਜਿੱਤ ਦਾ ਐਲਾਨ ਕਰ ਦਿੱਤਾ ਜਦੋਂ ਸੈਕਟਰ-41 ਡੀ ਵਿਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਸੀ। ਇਸ ਖੇਤਰ ਦੇ ਵਸਨੀਕਾਂ ਵਿੱਚ ਰਾਕੇਸ਼ ਬਾਲੀ, ਸ਼ੈਰੀ, ਸੁਸ਼ੀਲ ਬਾਲੀ, ਸੰਨੀ, ਸੋਨੂੰ ਛਾਬੜਾ ਆਦਿ ਨੇ ਉਮੀਦਵਾਰ ਬੁਟੇਰਲਾ ਨੂੰ ਨੋਟਾਂ ਦੇ ਹਾਰ ਪਹਿਨਾ ਕੇ ਭਾਰੀ ਬਹੁਮਤ ਨਾਲ ਜਿਤਾਉਣ ਦਾ ਐਲਾਨ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਸ੍ਰੀ ਬੁਟੇਰਲਾ ਨੇ ਵਾਰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਅੱਜ ਇਸ ਗੱਲ ਦੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਉਨ੍ਹਾਂ ਵੱਲੋਂ ਪਹਿਲੇ ਵਾਰਡ ਵਿੱਚ ਕਰਵਾਏ ਗਏ ਵਿਕਾਸ ਕਾਰਜਾਂ ਅਤੇ ਲੋਕਾਂ ਦੇ ਹਰ ਦੁੱਖ-ਸੱਖ ਵਿੱਚ ਖੜ੍ਹਨ ਸਣੇ ਮਜ਼ਬੂਤ ਕੀਤੀਆਂ ਭਾਈਚਾਰਕ ਤੰਦਾਂ ਕੰਮ ਦੇ ਰਹੀਆਂ ਹਨ।