ਪੱਤਰ ਪ੍ਰੇਰਕ
ਪੰਚਕੂਲਾ, 16 ਮਾਰਚ
ਵਿਦਿਆਰਥੀਆਂ ਲਈ ਪਿੰਡ ਬਤੌੜ ਤੋਂ ਪੰਚਕੂਲਾ ਤੱਕ ਸਰਕਾਰੀ ਬੱਸ ਸੇਵਾ ਸ਼ੁਰੂ ਕੀਤੀ ਗਈਹੈ। ਸਾਬਕਾ ਸਰਪੰਚ ਲਛਮਣ ਬਤੌੜ ਅਤੇ ਪਿੰਡ ਵਾਸੀਆਂ ਨੇ ਸਪੀਕਰ ਗਿਆਨ ਚੰਦ ਗੁਪਤਾ ਅਤੇ ਜਨਰਲ ਮੈਨੇਜਰ ਰਵਿੰਦਰ ਪਾਠਕ ਦਾ ਧੰਨਵਾਦ ਕੀਤਾ ਅਤੇ ਲੱਡੂ ਵੰਡੇ। ਉਨ੍ਹਾਂ ਕਿਹਾ ਕਿ ਪਿੰਡ ਬਤੌੜ ਦੇ ਬੱਚੇ ਪੰਚਕੂਲਾ ਦੇ ਸਕੂਲ-ਕਾਲਜ ਵਿੱਚ ਪੜ੍ਹਨ ਜਾਂਦੇ ਹਨ ਅਤੇ ਸਮੇਂ ਸਿਰ ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਨਹੀਂ ਮਿਲਦੀਆਂ ਸਨ। ਇਸ ਲਈ ਉਨ੍ਹਾਂ ਨੂੰ ਰੋਜ਼ਾਨਾ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਵਿਦਿਆਰਥਣਾਂ ਨੇ ਸਪੀਕਰ ਗਿਆਨ ਚੰਦ ਤੇ ਜੀਐਮ ਪਾਠਕ ਦਾ ਧੰਨਵਾਦ ਕੀਤਾ।