ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 18 ਜੁਲਾਈ
ਬਹੁਜਨ ਸਮਾਜ ਪਾਰਟੀ ਚੰਡੀਗੜ੍ਹ ਇਕਾਈ ਦੀ ਕਾਰਜਕਾਰਨੀ ਦੀ ਮੀਟਿੰਗ ਪਾਰਟੀ ਪ੍ਰਧਾਨ ਵਰਿਆਮ ਸਿੰਘ ਦੀ ਪ੍ਰਧਾਨਗੀ ਹੇਠ ਐਮਐਲਏ ਫਲੈਟਸ ਸੈਕਟਰ 3 ਵਿਖੇ ਹੋਈ। ਮੀਟਿੰਗ ਵਿਚ ਮੁੱਖ ਮਹਿਮਾਨ ਦੇ ਤੌਰ ’ਤੇ ਰਣਧੀਰ ਸਿੰਘ ਬੈਨੀਵਾਲ ਇੰਚਾਰਜ ਬਸਪਾ ਚੰਡੀਗੜ੍ਹ, ਪੰਜਾਬ, ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਸ਼ਾਮਿਲ ਹੋਏ। ਇਸ ਮੌਕੇ ਚੰਡੀਗੜ੍ਹ ਦੇ ਬਸਪਾ ਇੰਚਾਰਜ ਰਾਜਿੰਦਰ ਸਿੰਘ ਰਾਜਾ ਨਨਹੇੜੀਆਂ ਵੀ ਹਾਜ਼ਰ ਸਨ। ਸ੍ਰੀ ਬੈਨੀਵਾਲ ਨੇ ਐਡਵੋਕੇਟ ਸੁਦੇਸ਼ ਕੁਮਾਰ ਖੁਰਚਾ ਨੂੰ ਚੰਡੀਗੜ੍ਹ ਪ੍ਰਦੇਸ਼ ਦਾ ਇੰਚਾਰਜ, ਸਮੇਂ ਸਿੰਘ ਨੂੰ ਚੰਡੀਗੜ੍ਹ ਲੋਕ ਸਭਾ ਇੰਚਾਰਜ ਅਤੇ ਨਿਰਮਲਾ ਬੌਧ ਨੂੰ ਬਸਪਾ ਚੰਡੀਗੜ੍ਹ ਇਸਤਰੀ ਵਿੰਗ ਦੀ ਕਨਵੀਨਰ ਤੇ ਸ਼ਿਮਲਾ ਦੇਵੀ ਨੂੰ ਕੋ-ਕਨਵੀਨਰ ਨਿਯੁਕਤ ਕੀਤਾ। ਉਨ੍ਹਾਂ ਕਿਹਾ ਕਿ ਮੈਂਬਰਸ਼ਿਪ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ ਤਾਂ ਕਿ 2024 ਦੀ ਲੋਕ ਸਭਾ ਚੋਣ ਮਜ਼ਬੂਤੀ ਨਾਲ ਲੜੀ ਜਾ ਸਕੇ। ਮੀਟਿੰਗ ਵਿੱਚ ਮੀਤ ਪ੍ਰਧਾਨ ਮਨੋਜ ਕੁਮਾਰ, ਜਨਰਲ ਸਕੱਤਰ ਗਿਰਵਰ ਸਿੰਘ, ਸੁਨੀਲ ਕੁਮਾਰ, ਰਵਿੰਦਰ ਸਿੰਘ ,ਆਰਪੀ ਸਿੰਘ, ਤਿਰਲੋਕ ਚੰਦ, ਕਿਤਾਬ ਸਿੰਘ, ਸਕੱਤਰ ਹਰੀ ਕ੍ਰਿਸ਼ਨ, ਰਾਜ ਕੁਮਾਰ, ਰਾਧੇ ਸ਼ਿਆਮ ਆਦਿ ਹਾਜ਼ਰ ਸਨ।