ਪੰਚਕੂਲਾ: ਕਰੋਨਾ ਦੇ ਖ਼ਤਰੇ ਨੂੰ ਲੈ ਕੇ ਬ੍ਰਿਟਿਸ਼ ਸਕੂਲ ਬੱਚਿਆਂ ਦੇ ਆਨਲਾਈਨ ਕਲਾ ਮੁਕਾਬਲੇ ਜਾਰੀ ਰੱਖੇਗਾ। ਬ੍ਰਿਟਿਸ਼ ਸਕੂਲ ਦੀ ਪ੍ਰਿੰਸੀਪਲ ਡਾਇਰੈਕਟਰ ਗੀਤਿਕਾ ਸੇਠੀ ਨੇ ਕਿਹਾ ਕਿ ਕੋਵਿਡ ਦੀ ਤੀਜੀ ਲਹਿਰ ’ਤੇ ਸਕੂਲ ਪ੍ਰਬੰਧਕਾਂ ਨੇ ਨਜ਼ਰਾਂ ਰੱਖੀਆਂ ਹੋਈਆਂ ਹਨ। ਇਸ ਕਰਕੇ ਕਲਾ ਦੀਆਂ ਵੱਖ ਵੱਖ ਵਨਗੀਆਂ ਦੇ ਮੁਕਾਬਲੇ ਸਕੂਲ ਵੱਲੋਂ ਆਨ-ਲਾਈਨ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਹੁਣ ਆਨ-ਲਾਈਨ ਕਰਵਾਏ ਗਏ ਕਲਾ ਮੁਕਾਬਲਿਆਂ ਵਿੱਚ ਛੋਟੀਆਂ ਕਲਾਸਾਂ ਦੇ ਬੱਚਿਆਂ ਨੂੰ ਨੇਚਰ ਤੇ ਪਾਰਕ ਸੀਨ ਦੇ ਵਿਸ਼ੇ ਦਿੱਤੇ ਸਨ। ਜਿਸਦੇ ਗਰੁੱਪ ਏ, ਗਾਰਡਨ ਸੀਨ ਦੇ ਪੇਂਟਿੰਗ ਮੁਕਾਬਲਿਆਂ ’ਚ ਕ੍ਰਿਤੀਕਾ ਪਹਿਲੇ ਸਥਾਨ ’ਤੇ, ਸ਼ੌਰਿਆ ਕਸ਼ਪ ਦੂਜਾ ਸਥਾਨ, ਲਵੰਨਿਆ ਜੋਸ਼ੀ ਤੀਜੇ ਸਥਾਨ ’ਤੇ ਆਈ। ਗਰੁੱਪ-ਬੀ ਦੇ ਮੁਕਾਬਲੇ ’ਚ ਅਨੁੰਸ਼ਕਾ ਨੇ ਪਹਿਲਾ ਸਥਾਨ ਹਾਸ਼ਿਲ ਕੀਤਾ। ਆਰਨਾ ਦੂਜੇ ਸਥਾਨ ਅਤੇ ਅਨਵੀ ਤੀਜੇ ਸਥਾਨ ’ਤੇ ਰਹੀ। -ਪੱਤਰ ਪ੍ਰੇਰਕ