ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 30 ਅਪਰੈਲ
ਵਿਸ਼ਵ ਪੱਧਰੀ ਬਰੈੱਡ, ਬੇਕਰੀ ਉਤਪਾਦ ਅਤੇ ਖਾਣ-ਪੀਣ ਵਾਲੀਆਂ ਵਸਤਾਂ ਦੇ ਨਿਰਮਾਣ ਲਈ ਜਾਣੇ ਜਾਂਦੇ ਬੋਨ ਗਰੁੱਪ ਨੇ ਅਦਾਕਾਰਾ ਸੋਨਮ ਬਾਜਵਾ ਨੂੰ ਪ੍ਰੀਮੀਅਮ ਬਿਸਕੁਟਾਂ ਦੀ ਅਮੈਰੀਕਾਨਾ ਰੇਂਜ ਲਈ ਬਰਾਂਡ ਅੰਬੈਸਡਰ ਵਜੋਂ ਸ਼ਾਮਲ ਕੀਤਾ ਹੈ। ਸੋਨਮ ਕਈ ਮਲਟੀਮੀਡੀਆ ਪਲੇਟਫਾਰਮਾਂ ’ਤੇ ਅਮੈਰੀਕਾਨਾ ਬਿਸਕੁਟਾਂ ਦੀ ਰੇਂਜ ਦਾ ਪ੍ਰਚਾਰ ਕਰੇਗੀ। ਬੌਨ ਗਰੁੱਪ ਆਫ ਇੰਡਸਟਰੀਜ਼ ਦੇ ਨਿਰਦੇਸ਼ਕ ਅਮਰਿੰਦਰ ਸਿੰਘ ਨੇ ਸੋਨਮ ਬਾਜਵਾ ਦਾ ਸੁਆਗਤ ਕੀਤਾ।