ਪੱਤਰ ਪ੍ਰੇਰਕ
ਖਰੜ, 1 ਅਗਸਤ
ਖਰੜ ਵਿਖੇ ਸੈਕਟਰ 125 ਸਨੀ ਐਨਕਲੇਵ ਤੋਂ ਇੱਕ ਮਹਿੰਦਰਾ ਬਲੈਰੋ ਚੋਰੀ ਹੋ ਜਾਣ ਦੀ ਸੂਚਨਾ ਮਿਲੀ ਹੈ। ਇਸ ਸਬੰਧੀ ਕਰਨਜੀਤ ਸਿੰਘ ਨਾਂ ਦੇ ਵਿਅਕਤੀ ਨੇ ਪੁਲੀਸ ਨੂੰ ਦੱਸਿਆ ਕਿ ਬੀਤੀ ਰਾਤ ਉਸਨੇ ਆਪਣੀ ਮਹਿੰਦਰਾ ਬਲੈਰੋ ਗੱਡੀ ਨੰਬਰ ਪੀ ਬੀ 65 ਕੇ 8400 ਆਪਣੇ ਘਰ ਦੇ ਸਾਹਮਣੇ ਖੜੀ ਕੀਤੀ ਸੀ। ਜਦੋਂ ਸਵੇਰੇ ਘਰ ਤੋਂ ਜਾਣ ਲਈ ਉਸ ਨੇ ਦੇਖਿਆ ਕਿ ਇਹ ਗੱਡੀ ਉੱਥੇ ਨਹੀਂ ਸੀ ਅਤੇ ਕੋਈ ਚੋਰੀ ਕਰ ਕੇ ਲੈ ਗਿਆ ਸੀ। ਇਸ ਸਬੰਧੀ ਪੁਲੀਸ ਨੇ ਅਣਪਛਾਤੇ ਵਿਅਕਤੀ ਵਿਰੁੱਧ ਧਾਰਾ 379 ਆਈ ਪੀ ਸੀ ਅਧੀਨ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਦੱਸਿਆ ਕਿ ਗੱਡੀ ਦੀ ਭਾਲ ਜਾਰੀ ਹੈ।