ਜ਼ੀਰਕਪੁਰ: ਕੌਮਾਂਤਰੀ ਮਹਿਲਾ ਦਿਵਸ ਮੌਕੇ ਵਿਸ਼ਵਾਸ ਫਾਊਂਡੇਸ਼ਨ, ਅਸ਼ੋਕਾ ਫਰਨੀਚਰ ਮਾਰਟ ਬਲਟਾਣਾ ਅਤੇ ਇੰਡੀਅਨ ਰੈੱਡਕਰਾਸ ਸੁਸਾਇਟੀ ਜ਼ਿਲ੍ਹਾ ਸ਼ਾਖਾ ਮੁਹਾਲੀ ਨੇ ਫਰਨੀਚਰ ਮਾਰਕੀਟ ਵਿੱਚ ਖੂਨਦਾਨ ਕੈਂਪ ਲਗਾਇਆ। ਡਾ. ਕਾਰਤਿਕ ਅਗਰਵਾਲ ਦੀ ਅਗਵਾਈ ਵਿੱਚ ਲਾਏ ਕੈਂਪ ਦੌਰਾਨ 42 ਜਣਿਆਂ ਨੇ ਖੂਨਦਾਨ ਕੀਤਾ। ਇਸ ਮੌਕੇ ਡਾਕਟਰਾਂ ਦੀ ਟੀਮ ਬਲੱਡ ਬੈਂਕ ਐੱਮ ਕੇਅਰ ਹਸਪਤਾਲ ਵੀਆਈਪੀ ਰੋਡ ਤੋਂ ਪਹੁੰਚੀ ਸੀ। ਵਿਸ਼ਵਾਸ ਫਾਊਂਡੇਸ਼ਨ ਦੀ ਜਨਰਲ ਸਕੱਤਰ ਸਾਧਵੀ ਨੀਲਿਮਾ ਵਿਸ਼ਵਾਸ ਨੇ ਦੱਸਿਆ ਕਿ ਇਸ ਕੈਂਪ ਦਾ ਉਦਘਾਟਨ ਵਾਰਡ ਨੰ. 31 ਤੋਂ ਨੀਤੂ ਚੌਧਰੀ ਵੱਲੋਂ ਕੀਤਾ ਗਿਆ। ਇਸ ਮੌਕੇ ਸਾਧਵੀ ਸ਼ਕਤੀ ਵਿਸ਼ਵਾਸ, ਪੰਜਾਬ ਮੌਡਰਨ ਕੰਪਲੈਕਸ ਰੈਜ਼ੀਡੈਂਟਜ਼ ਵੈੱਲਵੇਅਰ ਐਸੋਸੀਏਸ਼ਨ ਦੇ ਪ੍ਰਧਾਨ ਅਰਵਿੰਦ ਰਾਣਾ, ਅਵਿਨਾਸ਼ ਸ਼ਰਮਾ, ਰਮੇਸ਼ ਸਕਸੈਨਾ, ਕ੍ਰਿਸ਼ਨਾ ਸਕਸੈਨਾ, ਹੇਮ ਚੰਦ ਗੁਪਤਾ, ਨੀਲਮ ਗੁਪਤਾ, ਵਰੁਣ ਠਾਕੁਰ, ਹਰਜੀਤ ਸਿੰਘ ਮਿੰਟਾ ਤੇ ਮੋਹਿਤ ਬਾਂਸਲ ਬਲੱਡ ਬੈਂਕ ਦੇ ਡਾਕਟਰ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ