ਪੱਤਰ ਪ੍ਰੇਰਕ
ਚੰਡੀਗੜ੍ਹ, 30 ਸਤੰਬਰ
ਕੋਵਿਡ-19 ਦੇ ਇਸ ਦੌਰ ਵਿੱਚ ਖੂਨ ਪੂਰਤੀ ਵਰਗੀ ਗੰਭੀਰ ਚੁਣੌਤੀ ਨਾਲ ਨਜਿੱਠਣ ਲਈ ਪੀਜੀਆਈ ਦਾ ਟਰਾਂਸਫਿਊਜ਼ਨ ਮੈਡੀਸਿਨ ਵਿਭਾਗ ਖੂਨਦਾਨੀ ਸੰਸਥਾਵਾਂ ਦੇ ਨਾਲ ਮਿਲ ਕੇ ਕੀਤੇ ਗਏ ਅਣਥੱਕ ਯਤਨਾਂ ਸਦਕਾ ਵਾਲੰਟੀਅਰ ਖੂਨਦਾਨੀਆਂ ਦੀ ਚੋਣ ਕਰਨ ਵਿੱਚ ਹੀ ਨਹੀਂ ਬਲਕਿ ਪਲਾਜ਼ਮਾ ਬੈਂਕ ਸਥਾਪਤ ਕਰਨ ਵਿੱਚ ਵੀ ਕਾਮਯਾਬ ਹੋਇਆ ਹੈ। ਪੀਜੀਆਈ ਦੇ ਡਾਇਰੈਕਟਰ ਪ੍ਰੋ. ਜਗਤ ਰਾਮ ਨੇ ਟਰਾਂਸਫਿਊਜ਼ਨ ਮੈਡੀਸਿਨ ਵਿਭਾਗ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਪਹਿਲੀ ਅਕਤੂਬਰ ਨੂੰ ਕੌਮੀ ਵਾਲੰਟੀਅਰੀ ਖੂਨਦਾਨ ਦਿਵਸ ਮੌਕੇ ਖੂਨ ਅਤੇ ਪਲਾਜ਼ਮਾ ਦਾਨ ਕਰਨ ਸਬੰਧੀ ਮੁਹਿੰਮ ਚਲਾਈ ਜਾ ਰਹੀ ਹੈ। ਦਾਨੀਆਂ ਨੂੰ ਉਤਸ਼ਾਹਿਤ ਕਰਨ ਲਈ ਮਹੀਨਾ ਭਰ ਮੁਹਿੰਮ ਚਲਾਈ ਜਾਵੇਗੀ। ਵਿਭਾਗ ਦੇ ਮੁਖੀ ਪ੍ਰੋ. ਰਤੀ ਰਾਮ ਸ਼ਰਮਾ ਨੇ ਦੱਸਿਆ ਕਿ ਪਲਾਜ਼ਮਾ ਦਾਨ ਕਰਨ ਲਈ ਕਰੋਨਾ ਜੰਗ ਜਿੱਤ ਚੁੱਕੇ ਵਿਅਕਤੀਆਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ।