ਨਿਜੀ ਪੱਤਰ ਪ੍ਰੇਰਕ
ਅੰਬਾਲਾ, 17 ਅਕਤੂਬਰ
ਗ੍ਰਹਿ ਮੰਤਰੀ ਅਨਿਲ ਵਿੱਜ ਨੇ ਅੱਜ ਛਾਉਣੀ ਦੇ ਸ਼ਾਸਤਰੀ ਕਾਲੋਨੀ ਸਥਿਤ ਆਪਣੇ ਨਿਵਾਸ ’ਤੇ ਛਾਉਣੀ ਵਿਧਾਨ ਸਭਾ ਹਲਕੇ ਦੇ ਮੰਡਲ ਪ੍ਰਧਾਨਾਂ ਅਤੇ ਜਨਰਲ ਸਕੱਤਰਾਂ ਦੀ ਮੀਟਿੰਗ ਬੁਲਾ ਕੇ ਸਪਸ਼ਟ ਕੀਤਾ ਕਿ ਭਾਜਪਾ ਦਾ ਤ੍ਰਿਦੇਵ ਸੰਮੇਲਨ ਦੀਵਾਲੀ ਤੋਂ ਬਾਅਦ ਕਰਵਾਇਆ ਜਾਵੇਗਾ। ਮੀਟਿੰਗ ਦੌਰਾਨ ਉਨ੍ਹਾਂ ਨੇ ਬੂਥ ਪੱਧਰ ਦੇ ਪ੍ਰਧਾਨਾਂ, ਬੂਥ ਪਾਲਕਾਂ ਅਤੇ ਬੀਪੀਐਲ-2 ਦੀਆਂ ਨਿਯੁਕਤੀਆਂ ਦੀ ਸਮੀਖਿਆ ਵੀ ਕੀਤੀ। ਗ੍ਰਹਿ ਮੰਤਰੀ ਨੇ ਕਿਹਾ ਕਿ ਪਾਰਟੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਤ੍ਰਿਦੇਵ ਦਾ ਗਠਨ ਕੀਤਾ ਗਿਆ ਹੈ। ਮੀਟਿੰਗ ਵਿਚ ਸਦਰ ਮੰਡਲ ਪ੍ਰਧਾਨ ਰਾਜੀਵ ਡਿੰਪਲ ਗੁਪਤਾ, ਗ੍ਰਾਮੀਣ ਮੰਡਲ ਪ੍ਰਧਾਨ ਕਿਰਨਪਾਲ ਚੌਹਾਨ, ਪ੍ਰਦੇਸ਼ ਕਾਰਜਕਾਰਨੀ ਮੈਂਬਰ ਵਿਜੇਂਦਰ ਚੌਹਾਨ, ਮੰਡਲ ਸਕੱਤਰ ਸੰਜੀਵ ਸੋਨੀ, ਭੁਪਿੰਦਰ ਸਿੰਘ ਬਿੰਦਰਾ, ਰਾਮ ਬਾਬੂ ਯਾਦਵ, ਅਨਿਲ ਕੌਸ਼ਲ ਅਤੇ ਸ਼ਾਮ ਸੁੰਦਰ ਅਰੋੜਾ ਮੌਜੂਦ ਰਹੇ।
ਫ਼ੋਟੋ:17-ਏਐਮਬੀ-1. ਭਾਜਪਾ ਕਾਰਕੁਨਾਂ ਨਾਲ ਮੀਟਿੰਗ ਕਰਦੇ ਹੋਏ ਗ੍ਰਹਿ ਮੰਤਰੀ ਅਨਿਲ ਵਿੱਜ। -ਫੋਟੋ:ਢਿੱਲੋਂ