ਦਰਸ਼ਨ ਸਿੰਘ ਸੋਢੀ
ਮੁਹਾਲੀ 30 ਅਗਸਤ
ਭਾਜਪਾ ਕਿਸਾਨ ਮੋਰਚਾ ਮੁਹਾਲੀ ਜ਼ਿਲ੍ਹਾ ਦੇ ਪ੍ਰਧਾਨ ਪ੍ਰੀਤ ਕੰਵਲ ਸਿੰਘ ਸੈਣੀ ਵੱਲੋਂ ਨਵੀਂ ਜ਼ਿਲ੍ਹਾ ਇਕਾਈ ਕਾਇਮ ਕੀਤੀ ਗਈ ਹੈ।ਅੱਜ ਇੱਥੇ ਸ੍ਰੀ ਸੈਣੀ ਨੇ ਦੱਸਿਆ ਕਿ ਭਾਜਪਾ ਕਿਸਾਨ ਮੋਰਚਾ ਦੇ ਸੂਬਾ ਪ੍ਰਧਾਨ ਬਿਕਰਮਜੀਤ ਸਿੰਘ ਚੀਮਾ, ਪੰਜਾਬ ਕਾਰਜਕਾਰਨੀ ਦੇ ਮੈਂਬਰ ਸੁਖਵਿੰਦਰ ਸਿੰਘ ਗੋਲਡੀ, ਸੂਬਾ ਮੀਤ ਪ੍ਰਧਾਨ ਕਿਸਾਨ ਮੋਰਚਾ ਜਗਦੀਪ ਸਿੰਘ ਜੱਗੀ ਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਰਾਣਾ ਨਾਲ ਵਿਚਾਰ-ਚਰਚਾ ਕਰਨ ਤੋਂ ਬਾਅਦ ਅੱਜ ਨਵੇਂ ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆ ਹੈ। 30 ਮੈਂਬਰੀ ਜ਼ਿਲ੍ਹਾ ਇਕਾਈ ਵਿੱਚ ਗਗਨਪ੍ਰੀਤ ਸਿੰਘ ਦਾਊਂ, ਦਮਨਜੀਤ ਸਿੰਘ ਨੂੰ ਜ਼ਿਲ੍ਹਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਸੰਦੀਪ ਤਲਵਾੜ, ਬਲਜੀਤ ਸਿੰਘ ਵਿੱਕੀ, ਹਰਪ੍ਰੀਤ ਸਿੰਘ, ਮੱਖਣ ਸਿੰਘ ਕਾਂਸਲ, ਜੋਗਾ ਸਿੰਘ ਜਵਾਹਰਪੁਰ ਤੇ ਰਣਵੀਰ ਰਾਣਾ ਨੂੰ ਜ਼ਿਲ੍ਹਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਜਗਮੋਹਨ ਸਿੰਘ ਗਰੇਵਾਲ, ਰਿਸ਼ੀਪਾਲ ਤਿਊੜ, ਵਿਜੈ ਕੁਮਾਰ ਟਰਕੜ, ਪ੍ਰਿਤਪਾਲ ਸਿੰਘ ਸੰਧੂ, ਦਮਨਦੀਪ ਸਿੰਘ ਢਿੱਲੋਂ ਤੇ ਵਿਜੈ ਕੁਮਾਰ ਵਿੱਕੀ ਨੂੰ ਸਕੱਤਰ ਬਣਾਇਆ ਗਿਆ ਹੈ। ਖ਼ਜ਼ਾਨਚੀ ਜਸਪ੍ਰੀਤ ਸਿੰਘ ਤੇ ਕੁਸ਼ ਰਾਜਪੂਤ ਨੂੰ ਆਈਟੀ ਇੰਚਾਰਜ ਨਿਯੁਕਤ ਕੀਤਾ ਗਿਆ ਹੈ| ਅਹੁਦੇਦਾਰਾਂ ਦੇ ਨਾਲ 12 ਕਾਰਜਕਾਰੀ ਮੈਂਬਰਾਂ ਦੀ ਵੀ ਨਿਯੁਕਤੀ ਕੀਤੀ ਗਈ। ਜਿਨ੍ਹਾਂ ਵਿੱਚ ਸਤਨਾਮ ਸਿੰਘ, ਕੁਲਵਿੰਦਰ ਸਿੰਘ ਕਾਲਾ, ਨਰੇਸ਼ ਕੁਮਾਰ ਰਾਣਾ, ਸਰਬਜੀਤ ਸਿੰਘ, ਕਾਕਾ ਸਿੰਘ ਗੀਗੇਮਾਜਰਾ, ਸਤਪਾਲ ਰਾਣਾ, ਸਤਿੰਦਰ ਸਿੰਘ ਵਜੀਦਪੁਰ, ਅਮਨਦੀਪ ਸਿੰਘ ਗੀਗੇਮਾਜਰਾ, ਮਨਦੀਪ ਸਿੰਘ ਬਡਵਾਲ, ਪਰਮਿੰਦਰ ਰਾਣਾ, ਜਗਦੇਵ ਸਿੰਘ ਜੱਗੀ ਤੇ ਜਗਦੀਸ਼ ਸਿੰਘ ਗੋਲੀ ਸ਼ਾਮਲ ਹਨ।