ਭਾਜਪਾ ਆਗੂ ਵੱਲੋਂ ਖ਼ੁਦਕੁਸ਼ੀ

ਭਾਜਪਾ ਆਗੂ ਵੱਲੋਂ ਖ਼ੁਦਕੁਸ਼ੀ

ਦੀਪਕ ਕੁਮਾਰ ਦੀ ਫਾਈਲ ਫੋਟੋ

ਹਰਜੀਤ ਸਿੰਘ

ਜ਼ੀਰਕਪੁਰ, 18 ਜਨਵਰੀ

ਇੱਥੇ ਅੱਜ ਇਕ ਵਿਅਕਤੀ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਦੀਪਕ ਕੁਮਾਰ ਵਾਸੀ ਤ੍ਰਿਵੇਦੀ ਕੈਂਪ ਦੇ ਰੂਪ ਹੋਈ ਹੈ ਜੋ ਭਾਰਤੀ ਜਨਤਾ ਪਾਰਟੀ ਨਾਲ ਜੁੜਿਆ ਹੋਇਆ ਸੀ ਅਤੇ ਇਨਕਮ ਟੈਕਸ ਦਾ ਵਕੀਲ ਸੀ। ਮ੍ਰਿਤਕ ਜ਼ੀਰਕਪੁਰ ਵਿੱਚ ਹੋਟਲ ਲੀਜ਼ ’ਤੇ ਲੈ ਕੇ ਚਲਾਉਂਦਾ ਸੀ। ਖੁਦਕੁਸ਼ੀ ਨੋਟ ਵਿੱਚ ਉਸ ਨੇ ਆਪਣੇ ਪਾਰਨਟਰਾਂ ’ਤੇ ਉਸ ਦੇ ਚੈੱਕ ਚੋਰੀ ਕਰ ਬਲਟਾਣਾ ਪੁਲੀਸ ਚੌਕੀ ਦੇ ਇੰਚਾਰਜ ਕੁਲਵੰਤ ਨਾਲ ਰਲ ਕੇ ਬਲੈਕਮੇਲ ਕਰਨ ਦਾ ਦੋਸ਼ ਲਾਇਆ ਹੈ।

ਮਿਲੀ ਜਾਣਕਾਰੀ ਅਨੁਸਾਰ 43 ਸਾਲਾ ਦਾ ਦੀਪਕ ਕੁਮਾਰ ਕੱਲ੍ਹ ਤੋਂ ਘਰ ਤੋਂ ਲਾਪਤਾ ਸੀ। ਪਰਿਵਾਰ ਨੂੰ ਅੱਜ ਪਤਾ ਲੱਗਿਆ ਕਿ ਉਸ ਨੇ ਆਪਣੇ ਦੋਸਤ ਦੇ ਦਫਤਰ ਵਿੱਚ ਗਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ। ਹੱਥ ਨਾਲ ਲਿਖੇ ਦੋ ਪੰਨਿਆਂ ਦੇ ਖੁਦਕੁਸ਼ੀ ਨੋਟ ਵਿੱਚ ਉਸ ਨੇ ਦੋਸ਼ ਲਾਇਆ ਕਿ ਉਸ ਵੱਲੋਂ ਲੀਜ਼ ’ਤੇ ਲਏ ਹੋਟਲ ਦੇ ਪਾਰਟਨਰਾਂ ਨੇ ਉਸ ਦੇ ਚੈੱਕ ਬੁੱਕ ਚੋਰੀ ਕਰ ਉਸ ਵਿੱਚ ਸਾਢੇ ਛੇ ਲੱਖ ਰੁਪਏ ਭਰ ਕੇ ਬੈਂਕ ਤੋਂ ਚੈੱਕ ਬਾਉਂਸ ਕਰਵਾ ਕੇ ਉਸ ਦੀ ਝੂਠੀ ਸ਼ਿਕਾਇਤ ਬਲਟਾਣਾ ਪੁਲੀਸ ਚੌਕੀ ਇੰਚਾਰਜ ਕੁਲਵੰਤ ਸਿੰਘ ਨੂੰ ਦਿੱਤੀ। ਮਗਰੋਂ ਰੋਜ਼ਾਨਾ ਉਸ ਨੂੰ ਚੌਕੀ ਵਿੱਚ ਬੁਲਾ ਕੇ ਜ਼ਲੀਲ ਕੀਤਾ ਜਾ ਰਿਹਾ ਸੀ। ਉਸ ਨੇ ਕਿਹਾ ਕਿ ਇਸ ਜ਼ਲਾਲਤ ਤੋਂ ਤੰਗ ਆ ਕੇ ਉਸ ਨੇ ਇਹ ਕਦਮ ਚੁੱਕਿਆ ਹੈ। ਉਸ ਨੇ ਸੁਸਾਈਡ ਨੋਟ ਵਿੱਚ ਬਲਟਾਣਾ ਚੌਕੀ ਇੰਚਾਰਜ ਏ.ਐਸ.ਆਈ. ਕੁਲਵੰਤ ਸਿੰਘ, ਦਵਿੰਦਰ ਸਿੰਘ ਰਾਣਾ, ਪ੍ਰੇਮ ਮਨੋਚਾ, ਮਨੀ ਗੁਪਤਾ, ਕੁਲਵੰਤ ਸਿੰਘ, ਰਵੀ ਅਰੋੜਾ, ਵਿਪਿਨ ਛਾਬੜਾ ਦੇ ਕਥਿਤ ਤੌਰ ’ਤੇ ਨਾਂਅ ਲਿਖੇ ਹਨ ਜਿਨ੍ਹਾਂ ਖ਼ਿਲਾਫ਼ ਪਰਿਵਾਰ ਕਾਰਵਾਈ ਕਰਵਾਉਣ ਲਈ ਪੁਲੀਸ ਸਟੇਸ਼ਨ ਵਿੱਚ ਅੜਿਆ ਹੋਇਆ ਹੈ। ਇਸ ਸਬੰਧੀ ਡੀ.ਐੱਸ.ਪੀ. ਜ਼ੀਰਕਪੁਰ ਅਮਰੋਜ਼ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕਰ ਅਗਲੀ ਕਾਰਵਾਈ ਕੀਤੀ ਜਾਏਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All