ਵਿਧਾਇਕ ਸ਼ਰਮਾ ਨੇ ਪਰਿਵਾਰ ਸਮੇਤ ਹਾਜ਼ਰੀ ਭਰੀ
ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 17 ਅਕਤੂਬਰ
ਸ੍ਰੀ ਸਨਾਤਨ ਧਰਮ ਮੰਦਰ ਲੋਹਗੜ੍ਹ ਵਿਖੇ ਭਾਗਵਤ ਕਥਾ ਕਰਵਾਈ ਗਈ। ਭਾਗਵਤ ਕਥਾ ਸਮਾਰੋਹ ਦੇ ਤੀਜੇ ਦਿਨ ਕਥਾ ਬੁਲਾਰੇ ਦੇਸ਼ਮੁੱਖ ਵਸ਼ਿਸਠ ਸਹਾਰਨਪੁਰ ਵਾਲਿਆਂ ਨੇ ਸੰਗਤਾਂ ਨੂੰ ਮਨੁੱਖ ਦੇ ਜੀਵਨ ਵਿਚ ਭਾਗਵਤ ਕਥਾ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ। ਹਲਕਾ ਵਿਧਾਇਕ ਸ੍ਰੀ ਐਨ.ਕੇ. ਸ਼ਰਮਾ ਨੇ ਆਪਣੇ ਪਰਿਵਾਰ ਸਮੇਤ ਹਾਜ਼ਰੀ ਭਰੀ ਅਤੇ ਆਰਤੀ ਵਿਚ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਭਾਗਵਤ ਕਥਾ ਸਾਨੂੰ ਇਹੀ ਉਪਦੇਸ਼ ਦਿੰਦੀ ਹੈ ਕਿ ਸਾਨੂੰ ਹਮੇਸ਼ਾ ਚੰਗੇ ਕੰਮ ਕਰਦਿਆਂ ਨੇਕੀ ਅਤੇ ਇਮਾਨਦਾਰੀ ਦੇ ਰਸਤੇ ’ਤੇ ਚੱਲਣਾ ਚਾਹੀਦਾ ਹੈ। ਉਨ੍ਹਾਂ ਦੱਸਿਆ 20 ਅਕਤੂਬਰ ਹਵਨ ਯੱਗ ਦੌਰਾਨ ਪੂਰਨ ਆਹੂਤੀ ਅਤੇ ਭੰਡਾਰੇ ਕਰਵਾਇਆ ਜਾਵੇਗਾ। ਇਸ ਮੌਕੇ ਵੀ.ਐਨ. ਸ਼ਰਮਾ, ਪਰਮਿੰਦਰ ਸ਼ਰਮਾ, ਯਾਦਵਿੰਦਰ ਸ਼ਰਮਾ, ਧਰਮਿੰਦਰ ਸ਼ਰਮਾ ਆਦਿ ਹਾਜ਼ਰ ਸਨ।
ਕੈਪਸ਼ਨ-ਹਲਕਾ ਵਿਧਾਇਕ ਐੱਨ.ਕੇ. ਸ਼ਰਮਾ ਭਾਗਵਤ ਕਥਾ ਵਿੱਚ ਹਾਜ਼ਰੀ ਭਰਦੇ ਹੋਏ। -ਫੋਟੋ: ਰੂਬਲ