ਪੱਤਰ ਪ੍ਰੇਰਕ
ਖਰੜ, 25 ਅਕਤੂਬਰ
ਕਲੋਨਾਈਜ਼ਰ ਪ੍ਰਵੀਨ ਕੁਮਾਰ ਵਲੋਂ ਬੀਤੇ ਦਿਨ ਹਰਿਦੁਆਰ ਵਿਖੇ ਪੰਤਜਲੀ ਯੋਗਪੀਠ ਦਾ ਦੌਰਾ ਕੀਤਾ ਗਿਆ ਅਤੇ ਬਾਬਾ ਰਾਮਦੇਵ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੂੰ ਕਿਹਾ ਕਿ ਖਰੜ ਵਿਖੇ ਇੱਕ ਵਿਸ਼ਵ ਪੱਧਰ ਦੀ ਮੈਡੀਕਲ ਅਤੇ ਆਯੂਵੇਦ ਖੋਜ ਸੰਸਥਾ ਸਥਾਪਿਤ ਕੀਤੀ ਜਾਵੇ ਜਿਥੇ ਆਯੁਰਵੇਦ ਅਤੇ ਯੋਗ ਦੀਆਂ ਵੱਖ ਵੱਖ ਵਿਧੀਆਂ ਰਾਹੀਂ ਭਿਆਨਕ ਬੀਮਾਰੀਆਂ ਤੋਂ ਪੀੜਿਤ ਵਿਅਕਤੀਆਂ ਦਾ ਇਲਾਜ ਕੀਤਾ ਜਾਵੇ।
ਬਾਬਾ ਰਾਮਦੇਵ ਨੇ ਭਰੋਸਾ ਦਿੰਦਿਆਂ ਕਿਹਾ ਕਿ ਉਹ ਜਲਦ ਪੂਰੇ ਪੰਜਾਬ ਖਾਸ ਕਰਕੇ ਖਰੜ ਹਲਕੇ ਦਾ ਦੌਰਾ ਕਰਕੇ ਇੱਥੇ ਵੀ ਸ਼ਿਵਰ ਸੰਸਥਾ ਸਥਾਪਿਤ ਕਰਨ ਦਾ ਉਪਰਾਲਾ ਕਰਨਗੇ। ਇਸ ਮੌਕੇ ਬਾਬਾ ਰਾਮਦੇਵ ਵਲੋਂ ਪ੍ਰਵੀਨ ਕੁਮਾਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।