ਪੱਤਰ ਪ੍ਰੇਰਕ
ਚੰਡੀਗੜ੍ਹ, 18 ਸਤੰਬਰ
ਸਰਕਾਰੀ ਆਈਟੀਆਈ ਸੈਕਟਰ 28-ਸੀ ਚੰਡੀਗੜ੍ਹ ਦੀ ਸਾਲਾਨਾ ਕਾਨਵੋਕੇਸ਼ਨ ਚੰਡੀਗੜ੍ਹ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ (ਡਿਪਲੋਮਾ ਵਿੰਗ) ਸੈਕਟਰ 26 ਵਿੱਚ ਕਰਵਾਈ ਗਈ, ਜਿਸ ਵਿੱਚ ਚੀਮਾ ਬੋਆਇਲਰਜ਼ ਕੰਪਨੀ ਮੁਹਾਲੀ ਦੇ ਚੇਅਰਮੈਨ ਇੰਜਨੀਅਰ ਐੱਚਐੱਸ ਚੀਮਾ ਅਤੇ ਤਕਨੀਕੀ ਸਿੱਖਿਆ ਯੂਟੀ ਚੰਡੀਗੜ੍ਹ ਦੇ ਐਡੀਸ਼ਨਲ ਸੈਕਟਰੀ-ਕਮ-ਡਾਇਰੈਕਟਰ ਅਮਨਦੀਪ ਸਿੰਘ ਭੱਟੀ ਪੀਸੀਐਸ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਮੁੱਖ ਮਹਿਮਾਨ ਵੱਲੋਂ ਕਾਨਵੋਕੇਸ਼ਨ ਵਿੱਚ ਸੰਸਥਾਨ ਦੇ ਕੁੱਲ 330 ਵਿਦਿਆਰਥੀਆਂ ਨੂੰ ਮੈਰੀਟੋਰੀਅਸ ਸਰਟੀਫਿਕੇਟ ਦਿੱਤੇ ਗਏ। ਪ੍ਰੋਗਰਾਮ ਵਿੱਚ ਮੌਜੂਦ ਇਸ ਸਰਕਾਰੀ ਆਈ.ਟੀ.ਆਈ. ਦੇ ਸਾਬਕਾ ਵਿਦਿਆਰਥੀਆਂ ਨੇ ਆਪਣੀ ਸਫ਼ਲਤਾ ਅਤੇ ਤਜਰਬੇ ਸਾਂਝੇ ਕੀਤੇ। ਪ੍ਰਿੰਸੀਪਲ ਅਰੁਣ ਕੁਮਾਰ ਨੇ ਸੰਸਥਾ ਦੀ ਕਾਰਜਸ਼ੈਲੀ ਬਾਰੇ ਚਾਨਣਾ ਪਾਇਆ। ਸੀਨੀਅਰ ਇੰਸਟਰੱਕਟਰ ਇੰਦਰਪ੍ਰੀਤ ਸਿੰਘ ਲਾਂਬਾ ਨੇ ਦੱਸਿਆ ਕਿ ਪ੍ਰੋਗਰਾਮ ਵਿੱਚ ਸਾਬਕਾ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ ਅਤੇ ਪ੍ਰੋਗਰਾਮ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਕੀਤੀ ਗਈ।