ਹਰਜੀਤ ਸਿੰਘ
ਜ਼ੀਰਕਪੁਰ, 23 ਦਸੰਬਰ
ਪੁਲੀਸ ਵੱਲੋਂ ਅੱਜ ਕਬਾੜ ਬਣ ਚੁੱਕੇ ਵਾਹਨਾਂ ਦੀ ਨਿਲਾਮੀ ਕੀਤੀ ਗਈ। ਇਸ ਦੌਰਾਨ ਪੁਲੀਸ ਨੇ 162 ਵਾਹਨਾਂ ਨੂੰ 29 ਲੱਖ ਦਸ ਹਜ਼ਾਰ ਰੁਪਏ ਵਿੱਚ ਵੇਚਿਆ। ਸਭ ਤੋਂ ਵਧ ਦੀ ਬੋਲੀ ਪਿੰਡ ਭਾਂਖਰਪੁਰ ਦੇ ਵਸਨੀਕ ਗੁਰਮੀਤ ਸਿੰਘ ਦੇ ਨਾਂਅ ਤੋੜੀ ਗਈ। ਥਾਣਾ ਮੁਖੀ ਇੰਸਪੈਕਟਰ ਓਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਇਸ ਦੌਰਾਨ ਇਕ ਟਰੱਕ, 21 ਮਾਰੂਤੀ ਕਾਰਾਂ, ਇਕ ਟਾਟਾ ਸਫਾਰੀ, ਇਕ ਟਾਟਾ ਇੰਡੀਕਾ, ਇੱਕ ਏਸੈਂਟ ਕਾਰ, 137 ਸਕੂਟਰ ਅਤੇ ਮੋਟਰਸਾਈਕਲ ਦੀ ਨਿਲਾਮੀ ਕੀਤੀ ਗਈ।