ਪੰਚਕੂਲਾ ਦੇ ਸਕੂਲਾਂ ਵਿੱਚ ਵੀ ਘੱਟ ਰਹੀ ਬੱਚਿਆਂ ਦੀ ਹਾਜ਼ਰੀ

ਪੰਚਕੂਲਾ ਦੇ ਸਕੂਲਾਂ ਵਿੱਚ ਵੀ ਘੱਟ ਰਹੀ ਬੱਚਿਆਂ ਦੀ ਹਾਜ਼ਰੀ

ਪੰਚਕੂਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੈਕਟਰ-16 ਦੀ ਇਕ ਜਮਾਤ ’ਚ ਪੜ੍ਹ ਰਹੇ ਬੱਚੇ। -ਫੋਟੋ: ਰਵੀ ਕੁਮਾਰ

ਪੀਪੀ ਵਰਮਾ
ਪੰਚਕੂਲਾ, 21 ਸਤੰਬਰ

ਪੰਚਕੂਲਾ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ 9ਵੀਂ ਤੋਂ 12ਵੀਂ ਜਮਾਤ ਦਾ ਸੈਸ਼ਨ ਅੱਜ ਤੋਂ ਸ਼ੁਰੂ ਹੋ ਗਿਆ। ਇਸ ਦੇ ਮੱਦੇਨਜ਼ਰ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਅਧਿਆਪਕ ਦੀ ਹਾਜ਼ਰੀ ਤਾਂ ਪੂਰੀ ਰਹੀ ਪਰ ਕੋਵਿਡ ਦੇ ਖ਼ੌਫ਼ ਕਾਰਨ ਬੱਚਿਆਂ ਦੀ ਹਾਜ਼ਰੀ ਨਾ-ਮਾਤਰ ਹੀ ਰਹੀ। ਪ੍ਰਾਈਵੇਟ ਸਕੂਲਾਂ ਨੇ ਸਾਰੇ ਪ੍ਰਬੰਧ ਮੁਕੰਮਲ ਕੀਤੇ ਹੋਏ ਹਨ। ਬ੍ਰਿਟਿਸ਼ ਸਕੂਲ ਦੀ ਪ੍ਰਿੰਸੀਪਲ ਅਤੇ ਡਾਇਰੈਕਟਰ ਗੀਤਿਕਾ ਸੇਠੀ ਨੇ ਦੱਸਿਆ ਕਿ ਸਕੂਲਾਂ ਦੇ ਬਾਹਰਲੇ ਗੇਟ ਤੋਂ ਲੈ ਕੇ ਅੰਦਰ ਰਿਸੈਪਸ਼ਨ, ਹਰੇਕ ਕਲਾਸ ਅਤੇ ਬਾਥਰੂਮਾਂ ਦੇ ਬਾਹਰ ਸੈਨੇਟਾਈਜ਼ਰ ਸਮੇਤ ਹੋਰ ਪ੍ਰਬੰਧ ਕੀਤੇ ਹੋਏ ਹਨ। ਸਕੂਲ ਆਉਂਦੇ ਸਾਰ ਹੀ ਬੱਚੇ ਦੀ ਥਰਮਲ ਸਕਰੀਨਿੰਗ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਸਤਲੁਜ ਸਕੂਲ ਵਿੱਚ ਵੀ ਇਹ ਕੋਵਿਡ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਪ੍ਰਬੰਧ ਮੁਕੰਮਲ ਕੀਤੇ ਗਏ। ਇਸ ਦੇ ਨਾਲ ਹੀ ਮਾਨਵ ਮੰਗਲ ਸਕੂਲ ਤੇ ਸੈਕਟਰ-17 ਦੇ ਬਿਲਿਯੂ ਬਰਡ ਸਕੂਲ ਵਿੱਚ ਵੀ ਅਜਿਹੇ ਹੀ ਪ੍ਰਬੰਧ ਕੀਤੇ ਗਏ ਸਨ ਪਰ ਬੱਚਿਆਂ ਦੀ ਹਾਜ਼ਰੀ ਇਥੇ ਵੀ ਨਾਂ ਮਾਤਰ ਹੀ ਰਹੀ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All