ਪੱਤਰ ਪ੍ਰੇਰਕ
ਬਨੂੜ, 2 ਨਵੰਬਰ
ਪਿੰਡ ਖਲੌਰ ਨੇੜੇ ਸਥਿਤ ਮਾਤ-ਪਿਤਾ ਗਊਧਾਮ ਵਿਖੇ ਗਊ ਅਸ਼ਟਮੀ ਧੂਮਧਾਮ ਨਾਲ ਮਨਾਈ ਗਈ। ਇਸ ਮੌਕੇ ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਗਊ ਧਾਮ ਦੇ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਗਊ ਸਾਡੇ ਸਮਾਜ ਲਈ ਸ਼ਰਧਾ ਦੀ ਪ੍ਰਤੀਕ ਹੈ ਅਤੇ ਗਊ ਦੀ ਸੇਵਾ ਕਰਨ ਨਾਲ ਇਨਸਾਨ ਨੂੰ ਮਾਨਸਿਕ ਸੁੱਖ ਮਿਲਦਾ ਹੈ। ਇਸ ਮੌਕੇ ਇੰਫੋਟੈੱਕ ਦੇ ਸਾਬਕਾ ਚੇਅਰਮੈਨ ਐਸਐਮਐਸ ਸੰਧੂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਗਊਧਾਮ ਦੇ ਮੁੱਖ ਸੇਵਾਦਾਰ ਗਿਆਨ ਚੰਦ ਵਾਲੀਆ ਤੇ ਹੋਰ ਸੇਵਾਦਾਰਾਂ ਨੇ ਪ੍ਰਨੀਤ ਕੌਰ, ਐਸਐਮਐਸ ਸੰਧੂ, ਮੋਤੀ ਲਾਲ ਜਿੰਦਲ, ਤੇ ਹੋਰ ਸ਼ਖਸੀਅਤਾਂ ਦਾ ਸਨਮਾਨ ਕੀਤਾ।
ਧਨੌਨੀ ਗਊਸ਼ਾਲਾ ਦੀ ਪਾਣੀ ਦੀ ਮੰਗ ਹੋਈ ਪੂਰੀ
ਡੇਰਾਬੱਸੀ (ਨਿੱਜੀ ਪੱਤਰ ਪ੍ਰੇਰਕ): ਜੈਨ ਮੁਨੀ ਜਗਦੀਸ਼ ਕਾਮਧੇਨੂੰ ਗਊਸ਼ਾਲਾ ਧਨੌਨੀ ਲਈ ਪੀਣ ਵਾਲੇ ਪਾਣੀ ਦੀ 15 ਸਾਲ ਪੁਰਾਣੀ ਮੰਗ ਨੂੰ ਪੂਰਾ ਕਰਦਿਆਂ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਪਾਣੀ ਦੀ ਪਾਈਪ ਲਾਈਨ ਪਾਉਣ ਦੇ ਕੰਮ ਦੀ ਸ਼ੁਰੂਆਤ ਟੱਕ ਲਗਾ ਕੇ ਕੀਤੀ। ਇਸ ਤੋਂ ਪਹਿਲਾਂ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਧਨੌਨੀ ਗਊਸ਼ਾਲਾ ਵਿੱਚ ਗੋਪਾਲ ਅਸ਼ਟਮੀ ਮੌਕੇ ਕਰਵਾਏ ਸਮਾਗਮ ਵਿੱਚ ਹਾਜ਼ਰੀ ਲਗਵਾਈ ਜਿੱਥੇ ਐੱਸ.ਐੱਸ. ਜੈਨ ਸਭਾ ਵੱਲੋਂ ਰੰਧਾਵਾ ਦਾ ਸਨਮਾਨ ਕੀਤਾ ਗਿਆ।