ਪੱਤਰ ਪ੍ਰੇਰਕ
ਪੰਚਕੂਲਾ, 11 ਅਗਸਤ
ਕਰਾਇਮ ਬ੍ਰਾਂਚ ਸੈਕਟਰ-26 ਪੰਚਕੂਲਾ ਦੀ ਟੀਮ ਨੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਵਨੀਤ ਉਰਫ ਵਿੱਕੀ ਨਜ਼ਫਗੜ੍ਹ ਨਵੀਂ ਦਿੱਲੀ ਦੇ ਰੂਪ ਵਜੋਂ ਹੋਈ ਹੈ। ਵਿਨੋਦ ਕੁਮਾਰ ਨੇ ਮੁਲਜ਼ਮ ਖ਼ਿਲਾਫ਼ ਸੈਕਟਰ-20 ਦੇ ਪੁਲੀਸ ਸਟੇਸ਼ਨ ਵਿੱਚ ਰਿਪੋਰਟ ਦਰਜ ਕਰਵਾਈ ਸੀ ਕਿ ਅੱਠ-ਦਸ ਲੜਕੇ ਉਸ ਦੇ ਕੋਲ ਆਏ ਅਤੇ ਉਸਨੂੰ ਡਰਾਉਣ ਲਈ ਦੋ-ਤਿੰਨ ਫਾਇਰ ਕੀਤੇ ਅਤੇ ਫਿਰ ਉਸ ਤੋਂ ਨਕਦੀ, ਗੋਲਡ ਅਤੇ ਮੋਬਾਈਲ ਲੁੱਟ ਕੇ ਲੈ ਗਏ। ਪੁਲੀਸ ਨੇ ਮੁਲਜ਼ਮ ਨੂੰ ਫੜ ਦੇ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ, ਜਿਸ ਨੂੰ ਪੰਜ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ।