ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਇਥੋਂ ਦੇ ਸਰਕਾਰੀ ਮਾਡਲ ਹਾਈ ਸਕੂਲ ਧਨਾਸ ਆਰਸੀ-2 ਵਿੱਚ ਰੋਟਰੀ ਕਲੱਬ ਦੇ ਸਹਿਯੋਗ ਨਾਲ ਸਮਾਗਮ ਕਰਵਾਇਆ ਗਿਆ ਜਿਸ ਵਿਚ ਵਿਦਿਆਰਥੀਆਂ ਨੂੰ ਪਟਾਕੇ ਰਹਿਤ ਦੀਵਾਲੀ ਮਨਾਉਣ ਦਾ ਸੰਦੇਸ਼ ਦਿੱਤਾ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਫਰੂਟ ਵੰਡੇ ਗਏ। ਵਿਦਿਆਰਥੀਆਂ ਨੇ ਸਕੂਲ ਵਿਚ ਰੰਗੋਲੀ ਸਜਾਈ। ਇਸ ਦੌਰਾਨ ਨੇੜਲੇ ਖੇਤਰ ਵਿਚ ਇਮਾਰਤਸਾਜ਼ੀ ਦਾ ਕੰਮ ਕਰਦੀਆਂ ਔਰਤਾਂ ਨੂੰ ਰਾਸ਼ਨ ਵੰਡਿਆ ਗਿਆ। ਇਸ ਮੌਕੇ ਪ੍ਰਧਾਨ ਯਾਸ਼ਿਕਾ ਜੈਨ, ਸਕੱਤਰ ਰਾਜੇਸ਼ ਬਿੰਦਰਾ, ਅਰੁਨ ਕੰਬੋਜ, ਰਾਜੇਸ਼ ਜੈਨ ਤੇ ਰਜਨੀਸ਼ ਕਪੂਰ ਮੌਜੂਦ ਸਨ।