ਪੱਤਰ ਪ੍ਰੇਰਕ
ਚੰਡੀਗੜ੍ਹ, 11 ਅਪਰੈਲ
ਪੀ.ਜੀ.ਆਈ.ਐਮ.ਈ.ਆਰ. ਚੰਡੀਗੜ੍ਹ ਦੇ ਮਨੋਰੋਗ ਵਿਭਾਗ ਨੂੰ ਦੁਨੀਆਂ ਦੇ 121 ਦੇਸ਼ਾਂ ’ਚ 147 ਮਨੋਵਿਗਿਆਨਕ ਸੁਸਾਇਟੀਆਂ ਦੀ ਗਲੋਬਲ ਐਸੋਸੀਏਸ਼ਨ ‘ਵਿਸ਼ਵ ਮਨੋਵਿਗਿਆਨਕ ਐਸੋਸੀਏਸ਼ਨ’ ਦੇ ਸਹਿਯੋਗੀ ਕੇਂਦਰ ਵਜੋਂ ਮਾਨਤਾ ਦਿੱਤੀ ਗਈ ਹੈ। ਇਸ ਨਾਲ ਪੀ.ਜੀ.ਆਈ. ਦੇ ‘ਪਬਲਿਕ ਮੈਂਟਲ ਹੈਲਥ ਪ੍ਰੋਗਰਾਮ’ ਨੂੰ ਉਤਸ਼ਾਹ ਮਿਲੇਗਾ। ਇਹ ਜਾਣਕਾਰੀ ਵਿਭਾਗ ਦੇ ਮੁਖੀ ਪ੍ਰੋ. ਦੇਬਾਸੀਸ ਬਾਸੂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦਿੱਤੀ। ਐਸੋਸੀਏਸ਼ਨ ਦੇ ਪ੍ਰਧਾਨ ਪ੍ਰੋ. ਅਫ਼ਜਲ ਜਾਵੇਦ ਨੇ ਵੀ ਪ੍ਰੈੱਸ ਕਾਨਫਰੰਸ ਵਿੱਚ ਆਨਲਾਈਨ ਸ਼ਿਰਕਤ ਕੀਤੀ। ਪ੍ਰੋ. ਬਾਸੂ ਨੇ ਦੱਸਿਆ ਕਿ ਮਨੋਰੋਗਾਂ ਤੋਂ ਬਚਾਅ ਦੇ ਲਈ ਵਿਭਾਗ ਵੱਲੋਂ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ।