ਕੁਰਾਲੀ: ਇੱਥੋਂ ਦੇ ਪ੍ਰਾਚੀਨ ਡੇਰਾ ਗੁਸਾਈਂਆਣਾ ਵਿੱਚ ਸਾਲਾਨਾ ਜੋੜ ਮੇਲਾ ਖੂਬ ਭਰਿਆ। ਡੇਰੇ ਦੇ ਮੁਖੀ ਬਾਬਾ ਧਨਰਾਜ ਗਿਰ ਜੀ ਦੀ ਦੇਖਰੇਖ ਹੇਠ ਇਸ ਸਬੰਧੀ ਕਰਵਾਏ ਸਮਾਗਮਾਂ ਵਿੱਚ ਵੱਡੀ ਗਿਣਤੀ ਸੰਗਤ ਨੇ ਹਾਜ਼ਰੀ ਭਰੀ। ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਭਰੇ ਇਸ ਜੋੜ ਮੇਲੇ ਦੌਰਾਨ ਅੱਜ ਧਾਰਮਿਕ ਸਮਾਗਮ ਕਰਵਾਏ ਗਏ ਅਤੇ ਪਾਠ ਦੇ ਭੋਗ ਪਏ। ਕੈਬਨਿਟ ਮੰਤਰੀ ਅਨਮੋਲ ਗਗਨ ਮਾਨ, ਕੌਂਸਲਰ ਬਹਾਦਰ ਸਿੰਘ ਓਕੇ, ਕੌਂਸਲਰ ਨੰਦੀਪਾਲ ਬਾਂਸਲ, ਅਵਤਾਰ ਕਲਸੀ, ਹਰੀਸ਼ ਰਾਣਾ, ਸਾਬਕਾ ਚੇਅਰਮੈਨ ਬਲਵਿੰਦਰ ਸਿੰਘ ਜਪਾਨੀ ਆਦਿ ਆਗੂਆਂ ਨੇ ਅਸਥਾਨ ’ਤੇ ਹਾਜ਼ਰੀ ਭਰੀ। -ਪੱਤਰ ਪ੍ਰੇਰਕ