ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 14 ਮਾਰਚ
ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਇੱਥੋਂ ਦੇ ਸੈਕਟਰ-82 ਸਥਿਤ ਪਾਰਟੀ ਦੇ ਮੁੱਖ ਦਫ਼ਤਰ ਵਿੱਚ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੈਟਿਕ) ਦੇ ਜਥੇਬੰਦਕ ਢਾਂਚੇ ਦਾ ਗਠਨ ਕਰ ਕੇ ਅਹੁਦੇਦਾਰਾਂ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਹੋਰ ਅਹੁਦੇਦਾਰਾਂ ਦੇ ਨਾਂ ਐਲਾਨੇ ਜਾਣਗੇ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੈਟਿਕ) ਪੰਜਾਬ ਵਿੱਚ ਤੀਜੀ ਧਿਰ ਬਣ ਕੇ ਉੱਭਰ ਰਿਹਾ ਹੈ। ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਰਿਵਾਇਤੀ ਪਾਰਟੀਆਂ ਨੂੰ ਸਖ਼ਤ ਟੱਕਰ ਦੇਣ ਲਈ ਬੂਥ ਪੱਧਰ ’ਤੇ ਸਬ ਕਮੇਟੀਆਂ ਬਣਾਈਆਂ ਜਾਣਗੀਆਂ।
ਇਸ ਮੌਕੇ ਐਲਾਨੇ ਅਹੁਦੇਦਾਰਾਂ ਵਿੱਚ ਸੰਗਰੂਰ ਤੋਂ ਰਾਜਿੰਦਰ ਸਿੰਘ ਕਾਂਝਲਾ ਤੇ ਰਿਸ਼ੀਪਾਲ ਗੁਲਾੜੀ ਨੂੰ ਢੀਂਡਸਾ ਦੇ ਸਿਆਸੀ ਸਲਾਹਕਾਰ ਨਿਯੁਕਤ ਕੀਤਾ ਗਿਆ। ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ, ਜਗਦੀਸ਼ ਸਿੰਘ ਗਰਚਾ, ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਸਣੇ ਜਸਟਿਸ ਨਿਰਮਲ ਸਿੰਘ, ਸੁਖਵਿੰਦਰ ਸਿੰਘ ਔਲਖ ਨੂੰ ਸੀਨੀਅਰ ਮੀਤ ਪ੍ਰਧਾਨ ਥਾਪਿਆ ਗਿਆ। ਐਡਵੋਕੇਟ ਜਸਬੀਰ ਸਿੰਘ ਘੁੰਮਣ, ਗੁਰਸੇਵ ਸਿੰਘ ਹਰਪਾਲਪੁਰ, ਮਨਜੀਤ ਸਿੰਘ ਭੋਮਾ, ਹਰਬੰਸ ਸਿੰਘ ਮੰਝਪੁਰ, ਸਰੂਪ ਸਿੰਘ ਢੇਸੀ, ਉੱਜਲ ਸਿੰਘ ਲੌਂਗੀਆ (ਮੁਹਾਲੀ), ਦਲਜੀਤ ਸਿੰਘ ਲਾਲਪੁਰਾ, ਭੋਲਾ ਸਿੰਘ ਗਿੱਲਪੱਤੀ (ਬਠਿੰਡਾ), ਰਣਜੀਤ ਸਿੰਘ ਦਬੜੀਖਾਨਾ, ਜੀਤ ਸਿੰਘ ਕੁਤਬਾ (ਬਰਨਾਲਾ), ਜਗਰੂਪ ਸਿੰਘ ਘੱਲਕਲਾਂ (ਮੋਗਾ), ਗੁਰਤੇਜ ਸਿੰਘ ਝਨੇੜੀ (ਸੰਗਰੂਰ), ਰਾਜਵਿੰਦਰ ਸਿੰਘ ਹਿੱਸੋਵਾਲ (ਲੁਧਿਆਣਾ), ਰਮਨਦੀਪ ਸਿੰਘ ਗਿੱਲ, ਅਵਤਾਰ ਸਿੰਘ ਮੱਲ੍ਹਾ (ਮੁੱਲਾਂਪੁਰ ਦਾਖਾਂ), ਸੁਖਵੰਤ ਸਿੰਘ ਟਿੱਲੂ (ਖੰਨਾ) ਨੂੰ ਮੀਤ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਰਣਜੀਤ ਸਿੰਘ ਤਲਵੰਡੀ, ਨਿਧੜਕ ਸਿੰਘ ਬਰਾੜ, ਤੇਜਿੰਦਰਪਾਲ ਸਿੰਘ ਸੰਧੂ, ਸੁਖਵੰਤ ਸਿੰਘ (ਸੰਗਰੂਰ), ਅਵਤਾਰ ਸਿੰਘ ਜੌਹਲ (ਹੁਸ਼ਿਆਰਪੁਰ), ਮਨਜੀਤ ਸਿੰਘ ਦਸੂਹਾ (ਟਾਂਡਾ), ਅਰਜਨ ਸਿੰਘ ਸ਼ੇਰਗਿੱਲ (ਮੁਹਾਲੀ) ਆਦਿ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ।