ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 6 ਅਗਸਤ
ਸਿੱਖਾਂ ਦੀ ਸਰਬਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਕ ਸਿਆਸੀ ਘਰਾਣੇ ਦੇ ਚੁੰਗਲ ਤੋਂ ਆਜ਼ਾਦ ਕਰਵਾਉਣ ਲਈ ਹੋਂਦ ਵਿੱਚ ਆਏ ਪੰਥਕ ਅਕਾਲੀ ਲਹਿਰ ਨੇ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਆਪਣੀ ਪਕੜ ਹੋਰ ਮਜ਼ਬੂਤ ਬਣਾਉਣ ਲਈ ਜਥੇਬੰਦਕ ਢਾਂਚੇ ਦਾ ਐਲਾਨ ਕੀਤਾ ਗਿਆ।
ਅੱਜ ਇੱਥੇ ਸ਼ਾਮ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਪੰਥਕ ਅਕਾਲੀ ਲਹਿਰ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਨੇ ਆਪਣੇ ਨਿਵਾਸ ’ਤੇ 55 ਮੈਂਬਰੀ ਨਵੇਂ ਜਥੇਬੰਦਕ ਢਾਂਚੇ ਦਾ ਰਸਮੀ ਐਲਾਨ ਕੀਤਾ। ਇਸ ਵਿੱਚ ਕਿਸੇ ਨੂੰ ਜਨਰਲ ਸਕੱਤਰ, ਸੀਨੀਅਰ ਮੀਤ ਪ੍ਰਧਾਨ ਜਾਂ ਮੀਤ ਪ੍ਰਧਾਨ, ਸਕੱਤਰ ਨਹੀਂ ਥਾਪਿਆ ਗਿਆ ਸਗੋਂ ਇਸ ਕੇਂਦਰੀ ਵਰਕਿੰਗ ਕਮੇਟੀ ਦੇ ਸਾਰੇ ਮੈਂਬਰਾਂ ਨੂੰ ਬਰਾਬਰ ਦੇ ਅਧਿਕਾਰ ਦੇ ਕੇ ਨਵੀਂ ਪਿਰਤ ਪਾਈ ਗਈ ਹੈ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਪੰਥਕ ਅਕਾਲੀ ਲਹਿਰ ਨਿਰੋਲ ਧਾਰਮਿਕ ਜਥੇਬੰਦੀ ਹੈ ਅਤੇ ਜਥੇਬੰਦੀ ਦੀ ਟਿਕਟ ’ਤੇ ਚੋਣ ਲੜਨ ਵਾਲਾ ਸ਼੍ਰੋਮਣੀ ਕਮੇਟੀ ਦਾ ਮੈਂਬਰ ਭਵਿੱਖ ਵਿੱਚ ਕਦੇ ਵੀ ਸਿਆਸੀ ਚੋਣ ਨਹੀਂ ਲੜ ਸਕੇਗਾ।
ਇਲਾਕੇ ਦੀ ਸਿੱਖ ਸੰਗਤ ਨਾਲ ਸਲਾਹ ਕਰਕੇ ਐੱਸਜੀਪੀਸੀ ਦੀ ਚੋਣ ਲਈ ਉਮੀਦਵਾਰ ਨੂੰ ਮੈਦਾਨ ਵਿੱਚ ਉਤਾਰਿਆ ਜਾਵੇਗਾ। ਇਸ ਸਬੰਧੀ ਜਲਦੀ ਹੀ ਜ਼ਿਲ੍ਹਾ ਅਤੇ ਹਲਕਾ ਪੱਧਰੀ ਢਾਂਚਾ ਐਲਾਨਿਆ ਜਾਵੇਗਾ ਅਤੇ ਜਥੇਬੰਦੀ ਨੂੰ ਪਿੰਡ ਪੱਧਰ ’ਤੇ ਮਜ਼ਬੂਤ ਕਰਨ ਲਈ ਪ੍ਰੋਗਰਾਮ ਉਲੀਕੇ ਜਾਣਗੇ। ਭਾਈ ਰਣਜੀਤ ਸਿੰਘ ਵੱਲੋਂ ਐਲਾਨੀ ਸੂਬਾ ਸਬੰਧੀ 55 ਮੈਂਬਰੀ ਕੇਂਦਰੀ ਵਰਕਿੰਗ ਕਮੇਟੀ ਵਿੱਚ ਬਾਬਾ ਸੁਖਵਿੰਦਰ ਸਿੰਘ ਰਤਵਾੜਾ ਸਾਹਿਬ, ਐਸਜੀਪੀਸੀ ਮੈਂਬਰ ਗੁਰਪ੍ਰੀਤ ਸਿੰਘ ਰੰਧਾਵਾ, ਭਾਈ ਅੰਮ੍ਰਿਤ ਸਿੰਘ ਰਤਨਗੜ੍ਹ, ਜੋਗਾ ਸਿੰਘ ਚੱਪੜ (ਘਨੌਰ), ਜਸਪਾਲ ਸਿੰਘ ਟਿਵਾਣਾ, ਪ੍ਰੋ. ਪਰਮਜੀਤ ਸਿੰਘ ਫਤਹਿਗੜ੍ਹ ਸਾਹਿਬ, ਪ੍ਰਭਜੋਤ ਸਿੰਘ ਖਰੜ, ਰਵਿੰਦਰ ਸਿੰਘ ਵਜੀਦਪੁਰ (ਮੁਹਾਲੀ), ਜਸਵਿੰਦਰ ਸਿੰਘ ਡੇਰਾਬੱਸੀ, ਬਲਵਿੰਦਰ ਸਿੰਘ ਪਟਵਾਰੀ ਖਰੜ, ਗੁਰਮੀਤ ਸਿੰਘ ਟੋਨੀ ਘੜੂੰਆਂ, ਮਲਕੀਤ ਸਿੰਘ ਰਾਣਾ ਖਰੜ, ਤੇਜਪਾਲ ਸਿੰਘ ਕੁਰਾਲੀ, ਪਰਮਜੀਤ ਸਿੰਘ ਡੇਰਾਬੱਸੀ, ਇਕਬਾਲ ਸਿੰਘ ਮੁਹਾਲੀ, ਗੁਰਮੀਤ ਸਿੰਘ ਸ਼ਾਂਟੂ ਮਾਜਰੀ, ਅਵਜਿੰਦਰ ਸਿੰਘ ਸੁੱਖਗੜ੍ਹ (ਮੁਹਾਲੀ), ਹਰਜੀਤ ਸਿੰਘ ਹਰਮਨ ਗੜ੍ਹੀ ਭੋਰਖਾ ਮਾਜਰੀ, ਸਰਬਜੀਤ ਸਿੰਘ ਸੁਹਾਗਹੇੜੀ (ਫਤਹਿਗੜ੍ਹ ਸਾਹਿਬ), ਦਰਸ਼ਨ ਸਿੰਘ ਚੀਮਾ ਅਮਲੋਹ, ਲਖਵਿੰਦਰ ਸਿੰਘ ਭਾਦਸੋਂ, ਸਿਮਰਜੋਤ ਸਿੰਘ ਭੜੀ, ਹਰਕੀਰਤ ਸਿੰਘ ਭੜੀ (ਫਤਹਿਗੜ੍ਹ ਸਾਹਿਬ), ਗੁਰਮੀਤ ਸਿੰਘ ਅਮਲੋਹ, ਰਜਿੰਦਰ ਸਿੰਘ ਫਤਹਿਗੜ੍ਹ ਛੰਨਾ, ਅਮਰੀਕ ਸਿੰਘ ਰੋਮੀ ਬੱਸੀਪਠਾਣਾ ਅਤੇ ਹੋਰ ਸ਼ਾਮਲ ਹਨ।