ਕਰਮਜੀਤ ਸਿੰਘ ਚਿੱਲਾ
ਬਨੂੜ, 24 ਮਈ
ਅਕਾਲੀ ਦਲ ਦੇ ਸੂਬਾਈ ਡੈਲੀਗੇਟ ਸਾਧੂ ਸਿੰਘ ਖਲੌਰ, ਸ਼ਹਿਰੀ ਇਕਾਈ ਦੇ ਸਰਪ੍ਰਸਤ ਅਤੇ ਅਕਾਲੀ ਕੌਂਸਲਰ ਲਛਮਣ ਸਿੰਘ ਚੰਗੇਰਾ ਅਤੇ ਅਕਾਲੀ ਦਲ ਦੇ ਬੀਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਜੱਸੀ ਨੇ ਅੱਜ ਇੱਕ ਪ੍ਰੈਸ ਕਾਨਫ਼ਰੰਸ ਵਿੱਚ ਪਾਰਟੀ ਦੇ ਬਨੂੜ ਸਰਕਲ ਦੇ ਜਥੇਬੰਦਕ ਢਾਂਚੇ ਦਾ ਐਲਾਨ ਕੀਤਾ ਹੈ। ਇਨ੍ਹਾਂ ਆਗੂਆਂ ਨੇ ਦੱਸਿਆ ਕਿ ਜਸਵੀਰ ਸਿੰਘ ਜੱਸਾ ਸੰਧੂ ਨੂੰ ਬਨੂੜ ਸ਼ਹਿਰੀ ਪ੍ਰਧਾਨ, ਕਰਤਾਰ ਸਿੰਘ ਖਲੌਰ ਨੂੰ ਦਿਹਾਤੀ ਜ਼ੋਨ ਇੱਕ ਅਤੇ ਗੁਰਵਿੰਦਰ ਸਿੰਘ ਖਾਨਪੁਰ ਨੂੰ ਦਿਹਾਤੀ ਜ਼ੋਨ ਦੋ ਦਾ ਪ੍ਰਧਾਨ ਬਣਾਇਆ ਗਿਆ ਹੈ। ਗੁਰਚਰਨ ਸਿੰਘ ਅਬਰਾਵਾਂ ਨੂੰ ਬੀਸੀ ਵਿੰਗ ਦਾ ਪ੍ਰਧਾਨ, ਗੁਰਅਵਤਾਰ ਸਿੰਘ ਸੋਨਾ ਸੰਧੂ ਨੂੰ ਯੂਥ ਅਕਾਲੀ ਦਲ ਸ਼ਹਿਰੀ ਪ੍ਰਧਾਨ, ਦਰਸ਼ਨ ਸਿੰਘ ਧਰਮਗੜ੍ਹ ਨੂੰ ਐਸਸੀ ਵਿੰਗ ਦਿਹਾਤੀ ਦਾ ਪ੍ਰਧਾਨ, ਪ੍ਰਦੀਪ ਕੁਮਾਰ ਨੂੰ ਐਸਸੀ ਵਿੰਗ ਸ਼ਹਿਰੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਬਾਕੀ ਅਹੁਦੇਦਾਰਾਂ ਵਿੱਚ ਸੁਰਿੰਦਰਪਾਲ ਸਿੰਘ ਸੋਨੂੰ ਵਪਾਰ ਵਿੰਗ ਦਾ ਪ੍ਰਧਾਨ, ਹਰਦਿੱਤ ਸਿੰਘ, ਜਸਵੀਰ ਸਿੰਘ ਸੋਨੀ, ਕੌਸ਼ਲ ਜੈਨ, ਹੀਰਾ ਸਿੰਘ ਭਾਊ ਨੂੰ ਜ਼ਿਲ੍ਹਾ ਮੀਤ ਪ੍ਰਧਾਨ, ਕਿਹਰ ਸਿੰਘ ਕਨੌੜ ਤੇ ਜਸਵੰਤ ਸਿੰਘ ਹੁਲਕਾ ਨੂੰ ਜ਼ਿਲ੍ਹਾ ਮੀਤ ਪ੍ਰਧਾਨ, ਜਗਤਾਰ ਸਿੰਘ ਕਨੌੜ, ਜਸਪਾਲ ਸਿੰਘ ਪਾਲਾ, ਗੁਰਚਰਨ ਸਿੰਘ ਪੱਪੂ ਕਰਾਲਾ ਅਤੇ ਰਘਵੀਰ ਸਿੰਘ ਮੋਹੀ ਨੂੰ ਜ਼ਿਲ੍ਹਾ ਜਨਰਲ ਸਕੱਤਰ ਥਾਪਿਆ ਗਿਆ ਹੈ।