ਬੀਐੱਸ ਚਾਨਾ
ਸ੍ਰੀ ਆਨੰਦਪੁਰ ਸਾਹਿਬ, 10 ਸਤੰਬਰ
ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਿੱਖਿਆ ਦੀਆਂ ਨਵੀਆਂ ਵਿਧੀਆਂ ਨੂੰ ਉੱਨਤ ਕਰਨ ਲਈ ਸਕੂਲਾਂ ਵਿੱਚ ਸਮਾਜਿਕ ਸਿੱਖਿਆ ਅਤੇ ਅੰਗਰੇਜ਼ੀ ਦੇ ਮੇਲੇ ਲਗਵਾਏ ਜਾ ਰਹੇ ਹਨ। ਇਨ੍ਹਾਂ ਮੇਲਿਆਂ ਦੀ ਕੜੀ ਵਿੱਚ ਹੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਸ੍ਰੀ ਅਨੰਦਪੁਰ ਸਾਹਿਬ ਵਿਖੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ। ਪ੍ਰਿੰਸੀਪਲ ਨੀਰਜ ਕੁਮਾਰ ਵਰਮਾ ਦੀ ਅਗਵਾਈ ਵਿੱਚ ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਦੇ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਨਾਲ ਲੈ ਕੇ ਖੋਜੀ ਵਿਧੀਆਂ ਲਗਾ ਕੇ ਨਵੇਂ ਨਵੇਂ ਮਾਡਲ ਤਿਆਰ ਕੀਤੇ। ਪ੍ਰਿੰਸੀਪਲ ਅਤੇ ਲੈਕਚਰਾਰ ਦਇਆ ਸਿੰਘ ਨੇ ਦੱਸਿਆ ਕਿ ਜਦੋਂ ਵਿਦਿਆਰਥੀ ਆਪ ਮਾਡਲ ਤਿਆਰ ਕਰਦੇ ਹਨ ਤੂੰ ਉਸ ਸਮੇਂ ਉਨ੍ਹਾਂ ਨੂੰ ਬਰੀਕੀ ਨਾਲ ਜਾਣਕਾਰੀ ਪ੍ਰਾਪਤ ਹੁੰਦੀ ਹੈ। ਇਸ ਮੌਕੇ ਲੈਕਚਰਾਰ ਸੰਗੀਤਾ ਗੇਰਾ, ਪ੍ਰਤਿਭਾ, ਸੀਮਾ ਜੱਸਲ, ਅਰੁਣ ਸ਼ਰਮਾ, ਸੁਨੀਤਾ ਧਰਮਾਨੀ, ਦਲਜੀਤ ਕੌਰ, ਗੁਰਪ੍ਰੀਤ ਕੌਰ ਚਾਨਾ, ਧਨਰਾਜ ਸਿੰਘ, ਅੰਗਰੇਜ਼ੀ ਅਧਿਆਪਕਾ ਸੁਖਜੀਤ ਕੌਰ, ਕਵਿਤਾ ਬੇਦੀ, ਬਲਜੀਤ ਕੌਰ ਰਾਣਾ, ਅਨਾਮਿਕਾ ਸ਼ਰਮਾ, ਮਨਦੀਪ ਕੌਰ, ਸੀਮਾ ਰਾਠੌਰ, ਪੁਨੀਤਾ ਸ਼ਰਮਾ, ਗੁਰਦੀਪ ਕੌਰ, ਮੀਨਾ ਰਾਣੀ, ਮਨਜਿੰਦਰ ਕੌਰ, ਰੇਨੂ ਬਾਲਾ, ਜਸਵਿੰਦਰ ਕੌਰ, ਵਰਿੰਦਰ ਕੁਮਾਰੀ, ਸੁਨੀਤਾ ਰਾਣੀ, ਨੀਰਜ ਦੇਵੀ ਅਤੇ ਤਰਨਜੀਤ ਸਿੰਘ ਕਲਰਕ ਹਾਜ਼ਰ ਸਨ।