ਚੋਣ ਤਿਆਰੀਆਂ ਦੀ ਹਕੀਕੀ ਜਾਣਕਾਰੀ ਹਾਸਲ ਕਰਨ ਲਈ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮੁਹਾਲੀ ਸ੍ਰੀਮਤੀ ਈਸ਼ਾ ਕਾਲੀਆ ਨੇ ਅੱਜ ਚੋਣ ਕਮਿਸ਼ਨ ਦੇ ਫੇਜ਼-7 ਵਿੱਚ ਸਥਿਤ ਗੁਦਾਮ ਦਾ ਦੌਰਾ ਕੀਤਾ, ਜਿੱਥੇ ਇਲੈੱਕਟ੍ਰਾਨਿਕ ਵੋਟਿੰਗ ਮਸ਼ੀਨਾਂ ਰੱਖੀਆਂ ਗਈਆਂ ਹਨ। ਉਨ੍ਹਾਂ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਤਿਆਰੀਆਂ ਦੀ ਸਮੀਖਿਆ ਵੀ ਕੀਤੀ। ਇਸ ਮੌਕੇ ਸ੍ਰੀਮਤੀ ਕਾਲੀਆ ਨੇ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਵਿੱਚ ਈਵੀਐਮਜ਼ ਅਤੇ ਵੀਵੀਪੈਟਸ ਤੋਂ ਇਲਾਵਾ ਕੁੱਲ 1284 ਕੰਟਰੋਲ ਯੂਨਿਟ, 1769 ਬੈਲਟ ਯੂਨਿਟ ਅਤੇ 1383 ਵੀਵੀਪੈਟਸ ਜ਼ਿਲ੍ਹੇ ਕੋਲ ਉਪਲਬਧ ਸਨ ਅਤੇ ਇਨ੍ਹਾਂ ਦੀ ਪਹਿਲੀ ਜਾਂਚ (ਐਫਐਲਸੀ) ਵੋਟਿੰਗ ਦੌਰਾਨ ਇਨ੍ਹਾਂ ਯੂਨਿਟਾਂ ਦੇ ਨਿਰਵਿਘਨ ਕੰਮ ਯਕੀਨੀ ਬਣਾਉਣ ਲਈ 30 ਸਤੰਬਰ ਤੋਂ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਚੋਣਾਂ ਲਈ ਵਰਤੇ ਜਾਣ ਵਾਲੇ ਸਾਰੇ ਉਪਕਰਨਾਂ ਦੀ ਲਾਜ਼ਮੀ ਜਾਂਚ ਕੀਤੀ ਜਾਵੇਗੀ।