ਪੰਚਕੂਲਾ (ਪੱਤਰ ਪ੍ਰੇਰਕ): ਇੱਥੇ ਸੈਕਟਰ 12 ਤੇ 14 ਦੇ ਮੋੜ ’ਤੇ ਸਵਾਰੀਆਂ ਨਾਲ ਭਰਿਆ ਇਕ ਆਟੋ ਰਿਕਸ਼ਾ ਪਲਟ ਗਿਆ। ਇਸ ਹਾਦਸੇ ਦਾ ਕਾਰਨ ਆਟੋ ਰਿਸ਼ਕਾ ਦਾ ਤੇਜ਼ ਰਫ਼ਤਾਰ ਹੋਣਾ ਅਤੇ ਚਾਲਕ ਵੱਲੋਂ ਇੱਕ ਦਮ ਮੋੜ ਕੱਟਣਾ ਦੱਸਿਆ ਗਿਆ ਹੈ। ਇਹ ਆਟੋ ਰਿਕਸ਼ਾ ਸਵਾਰੀਆਂ ਨਾਲ ਭਰਿਆ ਪਿਆ ਸੀ। ਇਸ ਹਾਦਸੇ ਵਿੱਚ ਛੇ ਤੋਂ ਵੱਧ ਬੱਚਿਆਂ ਤੇ ਔਰਤਾਂ ਨੂੰ ਸੱਟਾਂ ਲੱਗੀਆਂ। ਆਟੋ ਰਿਕਸ਼ਾ ਦੇ ਪਲਟਣ ਤੋਂ ਬਾਅਦ ਰਾਹਗੀਰਾਂ ਨੇ ਜ਼ਖ਼ਮੀਆਂ ਨੂੰ ਤੁਰੰਤ ਪੰਚਕੂਲਾ ਦੇ ਸੈਕਟਰ‘6 ਸਥਿਤ ਸਰਕਾਰੀ ਹਸਪਤਾਲ ਪਹੁੰਚਾਇਆ, ਜਿੱਥੇ ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਘਰ ਭੇਜ ਦਿੱਤਾ ਗਿਆ।