ਅੰਮ੍ਰਿਤਸਰ-ਮੁੰਬਈ ਐਕਸਪ੍ਰੈਸ ਗੱਡੀ ਚੰਡੀਗੜ੍ਹ ’ਚ ਰੁਕੀ

ਅੰਮ੍ਰਿਤਸਰ-ਮੁੰਬਈ ਐਕਸਪ੍ਰੈਸ ਗੱਡੀ ਚੰਡੀਗੜ੍ਹ ’ਚ ਰੁਕੀ

ਚੰਡੀਗੜ੍ਹ ਰੇਲਵੇ ਸਟੇਸ਼ਨ ਦੀ ਫਾਈਲ ਫੋਟੋ।

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 23 ਸਤੰਬਰ

ਕਰੋਨਾਵਾਇਰਸ ਕਰਕੇ ਪਿਛਲੇ ਕਈ ਮਹੀਨਿਆਂ ਤੋਂ ਬੰਦ ਪਈ ਰੇਲ ਸੇਵਾ ਨੂੰ ਕੇਂਦਰ ਸਰਕਾਰ ਵੱਲੋਂ ਦੇਸ਼ ਭਰ ਵਿੱਚ ਕਈ ਰੂਟਾਂ ’ਤੇ ਮੁੜ ਸ਼ੁਰੂ ਕਰ ਦਿੱਤਾ ਹੈ। ਫਿਲਹਾਲ ਰੇਲਵੇ ਵੱਲੋਂ ਸ਼ੁਰੂ ਕੀਤੀ ਅੰਮ੍ਰਿਤਸਰ ਤੋਂ ਮੁੰਬਈ ਜਾਣ ਵਾਲੀ ਐਕਸਪ੍ਰੈਸ ਗੱਡੀ ਚੰਡੀਗੜ੍ਹ ਤੋਂ ਹੋ ਕੇ ਜਾਵੇਗੀ ਤੇ ਸ਼ਹਿਰ ਦੇ ਰੇਲਵੇ ਸਟੇਸ਼ਨ ’ਤੇ ਵੀ ਰੁਕੇਗੀ। ਅੱਜ ਇਸ ਰੇਲ ਗੱਡੀ ਵਿੱਚ ਚੰਡੀਗੜ੍ਹ ਤੋਂ 110 ਯਾਤਰੀ ਸਵਾਰ ਹੋਏ ਜਿਨ੍ਹਾਂ ਨੂੰ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਵਾਊਂਦਿਆਂ ਰੇਲਵੇ ਸਟੇਸ਼ਨ ’ਚ ਦਾਖਲ ਹੋਣ ਦਿੱਤਾ ਗਿਆ।

ਅੰਮ੍ਰਿਤਸਰ ਤੋਂ ਮੁੰਬਈ ਜਾਣ ਵਾਲੀ ਐਕਸਪ੍ਰੈਸ ਗੱਡੀ ’ਚ ਜਨਰਲ ਡੱਬਾ ਨਹੀਂ ਹੋਵੇਗਾ। ਰੇਲ ’ਚ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਹੀ ਰੇਲਵੇ ਸਟੇਸ਼ਨ ’ਚ ਦਾਖਲ ਹੋਣ ਦੀ ਪ੍ਰਵਾਨਗੀ ਮਿਲੇਗੀ। ਮੁਸਾਫਿਰਾਂ ਨੂੰ ਥਰਮਲ ਸਕਰੀਨਿੰਗ ਤੋਂ ਬਾਅਦ ਰੇਲਵੇ ਸਟੇਸ਼ਨ ਵਿੱਚ ਦਾਖਲ ਹੋਣ ਦਿੱਤਾ ਜਾਵੇਗਾ। ਰੇਲ ਗੱਡੀ ਵਿੱਚ ਵੀ ਯਾਤਰੀਆਂ ਨੂੰ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਬਿਠਾਇਆ ਜਾਵੇਗਾ।

ਹਰ ਬੁੱਧਵਾਰ ਰਵਾਨਾ ਹੋਵੇਗੀ ਗੱਡੀ

ਚੰਡੀਗੜ੍ਹ ਰੇਲਵੇ ਸਟੇਸ਼ਨ ਮਾਸਟਰ ਅਨਿਲ ਅਗਰਵਾਲ ਨੇ ਦੱਸਿਆ ਕਿ ਇਹ ਰੇਲ ਗੱਡੀ ਸਵੇਰੇ 10.25 ਮਿੰਟ ’ਤੇ ਚੰਡੀਗੜ੍ਹ ਸਟੇਸ਼ਨ ਪਹੁੰਚੀ ਅਤੇ 10.30 ਵਜੇ ਰਵਾਨਾ ਹੋ ਗਈ। ਉਨ੍ਹਾਂ ਦੱਸਿਆ ਕਿ ਹਰ ਬੁੱਧਵਾਰ ਨੂੰ ਅੰਮ੍ਰਿਤਸਰ ਤੋਂ ਸਵੇਰੇ 7 ਵਜੇ ਮੁੰਬਈ ਦੇ ਬਾਂਦਰਾ ਸਟੇਸ਼ਨ ਲਈ ਇਹ ਰੇਲ ਗੱਡੀ ਰਵਾਨਾ ਹੋਵੇਗੀ ਜਦਕਿ ਮੁੰਬਈ ਦੇ ਬਾਂਦਰਾ ਸਟੇਸ਼ਨ ਤੋਂ ਅੰਮ੍ਰਿਤਸਰ ਲਈ ਵਾਪਸੀ ਸੋਮਵਾਰ ਰਾਤ 11 ਵਜੇ ਹੋਵੇਗੀ। ਇਸ ਰੂਟ ’ਤੇ ਅਗਲੀ ਰੇਲ ਗੱਡੀ ਚੰਡੀਗੜ੍ਹ ਵਿੱਚ 30 ਸਤੰਬਰ ਨੂੰ ਪਹੁੰਚੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All