ਪੱਤਰ ਪ੍ਰੇਰਕ
ਬਨੂੜ, 27 ਨਵੰਬਰ
ਪਿੰਡ ਕਲੋਲੀ (ਰਿਜ਼ਰਵ) ਦੇ ਵਸਨੀਕ ਮੁਖਤਿਆਰ ਸਿੰਘ, ਬਚਨ ਸਿੰਘ ਤੇ ਸੁਖਵਿੰਦਰ ਸਿੰਘ ਨੇ ਪਿੰਡ ਕਲੌਲੀ ਜੱਟਾਂ ਦੇ ਕੁਝ ਬੰਦਿਆਂ ’ਤੇ 12 ਵਿੱਘੇ ਦੇ ਕਰੀਬ ਆਬਾਦੀ ਦੇਹ ’ਤੇ ਨਾਜਾਇਜ਼ ਕਬਜ਼ਾ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਦੱਸਿਆ ਕਿ ਇਹ ਜ਼ਮੀਨ ਦਾ ਮਾਮਲਾ ਹਾਈ ਕੋਰਟ ਵਿੱਚ ਵਿਚਾਰ ਅਧੀਨ ਹੈ ਅਤੇ ਅਦਾਲਤ ਵੱਲੋਂ ਸਟੇਟਸ-ਕੋ ਦਿੱਤੀ ਹੋਈ ਹੈ। ਇਸ ਦੇ ਬਾਵਜੂਦ ਸਿਆਸੀ ਸ਼ਹਿ ਉੱਤੇ ਪੰਚਾਇਤ ਅਤੇ ਪੁਲੀਸ ਦੀ ਮਿਲੀਭੁਗਤ ਨਾਲ ਕਬਜ਼ਾ ਹੋ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਕਬਜ਼ਾ ਛੁੱਟੀ ਵਾਲੇ ਦਿਨ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਪ੍ਰਸ਼ਾਸਨ ਕੋਲੋਂ ਇਨਸਾਫ਼ ਦੀ ਮੰਗ ਕੀਤੀ ਹੈ।
ਪਿੰਡ ਕਲੋਲੀ ਜੱਟਾਂ ਦੇ ਸਰਪੰਚ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਕਲੌਲੀ ਦੇ ਵਸਨੀਕ ਜਿਹੜੀ ਆਬਾਦੀ ਦੇਹ ਨੂੰ ਆਪਣੀ ਦੱਸ ਰਹੇ ਹਨ, ਉਹ ਕਲੌਲੀ ਜੱਟਾਂ ਵਿੱਚ ਪੈਂਦੀ ਹੈ ਅਤੇ ਇਸ ਮਾਮਲੇ ਦਾ ਅਦਾਲਤ ਵਿੱਚ ਨਬਿੇੜਾ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਪਿੰਡ ਦੀ ਸਮੁੱਚੀ 112 ਬਿੱਘੇ ਆਬਾਦੀ ਦੇਹ ’ਤੇ ਸਟੇਸਕੋ ਹੈ। ਉਨ੍ਹਾਂ ਕਿਹਾ ਕਿ ਕੋਈ ਨਾਜਾਇਜ਼ ਕਬਜ਼ਾ ਨਹੀਂ ਹੋ ਰਿਹਾ।