ਭਾਰੀ ਮੀਂਹ ਮਗਰੋਂ ਤੇਜ਼ ਹਵਾਵਾਂ ਨੇ ਧਰਤੀ ’ਤੇ ਵਿਛਾਇਆ ਝੋਨਾ : The Tribune India

ਭਾਰੀ ਮੀਂਹ ਮਗਰੋਂ ਤੇਜ਼ ਹਵਾਵਾਂ ਨੇ ਧਰਤੀ ’ਤੇ ਵਿਛਾਇਆ ਝੋਨਾ

ਭਾਰੀ ਮੀਂਹ ਮਗਰੋਂ ਤੇਜ਼ ਹਵਾਵਾਂ ਨੇ ਧਰਤੀ ’ਤੇ ਵਿਛਾਇਆ ਝੋਨਾ

ਹੁਲਕਾ ਦੇ ਕਿਸਾਨ ਮੰਡੀ ਵਿੱਚ ਮੀਂਹ ਨਾਲ ਪੁੰਗਰਿਆ ਹੋਇਆ ਝੋਨਾ ਦਿਖਾਂਦੇ ਹੋਏ।

ਕਰਮਜੀਤ ਸਿੰਘ ਚਿੱਲਾ

ਬਨੂੜ, 25 ਸਤੰਬਰ

ਕਈਂ ਦਿਨਾਂ ਤੋਂ ਪੈ ਰਹੀ ਭਰਵੀਂ ਬਾਰਿਸ਼ ਅਤੇ ਬੀਤੀ ਰਾਤ ਚੱਲੀਆਂ ਤੇਜ਼ ਹਵਾਵਾਂ ਨੇ ਕਿਸਾਨਾਂ ਦਾ ਝੋਨਾ ਧਰਤੀ ਤੇ ਵਿਛਾ ਦਿੱਤਾ ਹੈ। ਬਨੂੜ ਮੰਡੀ ਵਿੱਚ ਆਇਆ ਸੈਂਕੜੇ ਕੁਇੰਟਲ ਝੋਨਾ ਪ੍ਰਸ਼ਾਸ਼ਨ ਦੀ ਅਣਗਹਿਲੀ ਕਾਰਨ ਸੰਭਾਲ ਨਾ ਕੀਤੇ ਜਾਣ ਕਾਰਨ ਪਾਣੀ ਵਿੱਚ ਡੁੱਬ ਗਿਆ ਤੇ ਝੋਨੇ ਦੀਆਂ ਢੇਰੀਆਂ ਪੁੰਗਰਨ ਲੱਗ ਗਈਆਂ ਹਨ। ਅੱਜ ਕਿਸਾਨ ਮੀਂਹ ਦੇ ਬਾਵਜੂਦ ਮੰਡੀ ਵਿੱਚੋਂ ਝੋਨਾ ਚੁੱਕ ਕੇ ਘਰ ਲਿਜਾਂਦੇ ਵੇਖੇ ਗਏ।

ਸਮੁੱਚੇ ਖੇਤਰ ਵਿੱਚ ਨੀਵੇਂ ਖੇਤਾਂ ਵਿੱਚ ਪਾਣੀ ਭਰਨ ਨਾਲ ਝੋਨੇ ਤੇ ਹੋਰ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ। ਕਿਸਾਨਾਂ ਨੇ ਦੱਸਿਆ ਕਿ ਜਿਹੜਾ ਝੋਨਾ ਖੇਤਾਂ ਵਿੱਚ ਪਾਣੀ ਵਿੱਚ ਡੁੱਬਿਆ ਪਿਆ ਹੈ, ਉਹ ਸਾਰਾ ਪੁੰਗਰਨ ਦਾ ਡਰ ਹੈ। ਤਾਜ਼ਾ ਬੀਜੇ ਹੋਏ ਆਲੂਆਂ, ਮੂਲੀਆਂ, ਗੋਭੀ ਆਦਿ ਨੂੰ ਵੀ ਭਾਰੀ ਨੁਕਸਾਨ ਹੋਇਆ ਹੈ। ਕਿਸਾਨਾਂ ਵਿੱਚ ਬਨੂੜ ਮੰਡੀ ਵਿੱਚ ਪਾਣੀ ਦੇ ਨਿਕਾਸ ਦੇ ਯੋਗ ਪ੍ਰਬੰਧ ਨਾ ਹੋਣ ਕਾਰਨ ਵੀ ਰੋਸ ਹੈ। ਇਸੇ ਦੌਰਾਨ ਕਿਸਾਨ ਸਭਾ ਦੇ ਸੂਬਾਈ ਆਗੂ ਗੁਰਦਰਸ਼ਨ ਸਿੰਘ ਖਾਸਪੁਰ ਨੇ ਆਖਿਆ ਕਿ ਬਨੂੜ ਖੇਤਰ ਵਿੱਚ ਪਹਿਲਾਂ ਚੀਨੀ ਵਾਇਰਸ ਦੀ ਝੋਨੇ ਤੇ ਵੱਡੀ ਮਾਰ ਪਈ ਹੈ ਅਤੇ ਹੁਣ ਮੀਂਹ ਨੇ ਕਿਸਾਨੀ ਦਾ ਲੱਕ ਤੋੜ ਦਿੱਤਾ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸ਼ਨ ਤੋਂ ਸਮੁੱਚੀਆਂ ਫਸਲਾਂ ਦੀ ਗਿਰਦਾਵਰੀ ਕਰਵਾ ਕੇ ਮੁਆਵਜ਼ੇ ਦੀ ਮੰਗ ਕੀਤੀ ਹੈ। ਮੁਹਾਲੀ ਦੀ ਐਸਡੀਐਮ ਸਰਬਜੀਤ ਕੌਰ ਨੇ ਅੱਜ ਮਾਰਕੀਟ ਕਮੇਟੀ ਬਨੂੜ ਵਿਖੇ ਝੋਨੇ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਮੰਡੀ ਵਿਚਲੀਆਂ ਘਾਟਾਂ ਨੂੰ ਦੂਰ ਕਰਨ ਲਈ ਹਦਾਇਤਾਂ ਵੀ ਦਿੱਤੀਆਂ।

ਮੋਰਿੰਡਾ ਇਲਾਕੇ ’ਚ ਗੰਨੇ ਅਤੇ ਜੀਰੀ ਦੀ ਫਸਲ ਦਾ ਭਾਰੀ ਨੁਕਸਾਨ

ਮੋਰਿੰਡਾ (ਸੰਜੀਵ ਤੇਜਪਾਲ): ਮੋਰਿੰਡਾ ਇਲਾਕੇ ਵਿੱਚ ਹੋਈ ਭਾਰੀ ਮੀਂਹ ਅਤੇ ਤੇਜ ਹਵਾਵਾਂ ਕਾਰਨ ਗੰਨੇ ਅਤੇ ਜੀਰੀ ਦੀ ਫਸਲ ਡਿੱਗਣ ਕਾਰਨ ਕਾਫੀ ਨੁਕਸਾਨ ਹੋਇਆ ਹੈ। ਦਲਜੀਤ ਸਿੰਘ ਚਲਾਕੀ ਜ਼ਿਲਾ ਪ੍ਰਧਾਨ ਰੋਪੜ੍ਹ ਬੀਕੇਯੂ ਲੱਖੋਵਾਲ ਆਦਿ ਨੇ ਦੱਸਿਆ ਕਿ ਪਿੰਡ ਮਾਜਰੀ, ਲੁਠੇੜੀ, ਹਵਾਰਾ, ਰੁੜਕੀ, ਅਮਰਾਲੀ, ਰਸੂਲਪੁਰ, ਓਇੰਦ, ਧਨੌਰੀ, ਸਮਰੌਲੀ, ਸਮਾਣਾ, ਕਕਰਾਲੀ, ਪਪਰਾਲੀ, ਵਡਾਲੀ ਆਦਿ ਮੋਰਿੰਡਾ ਬਲਾਕ ਦੇ ਪਿੰਡਾਂ ਵਿੱਚ ਲਗਭਗ ਗੰਨੇ ਦੀ 400 ਏਕੜ ਫਸਲ ਡਿੱਗ ਜਾਣ ਕਾਰਨ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਉਹਨਾਂ ਦੱਸਿਆ ਕਿ ਜਿਸ ਗੰਨੇ ਦੇ ਖੇਤ ਦਾ ਝਾੜ 350 ਕੁਇੰਟਲ ਪ੍ਰਤੀ ਏਕੜ ਨਿਕਲਣਾ ਸੀ, ਉਸ ਰਕਬੇ ਚੋਂ ਕਿਸਾਨਾਂ ਨੂੰ ਸਿਰਫ 200 ਤੋਂ ਲੈ ਕੇ 250 ਕਵਿੰਟਲ ਪ੍ਰਤੀ ਏਕੜ ਝਾੜ ਤੱਕ ਦੀ ਆਸ ਰਹਿ ਗਈ ਹੈ। ਜਿਸ ਨਾਲ ਕਿਸਾਨਾਂ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਵੇਗਾ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਜਿ਼ਲ੍ਹਾ ਇਕਾਈ ਵਲੋਂ ਮੋਰਿੰਡਾ ਇਲਾਕੇ ਵਿੱਚ ਮੀਂਹ ਨਾਲ ਹੋਏ ਨੁਕਸਾਨ ਸਬੰਧੀ ਗੰਨੇ ਅਤੇ ਜੀਰੀ ਦੇ ਖੇਤਾਂ ਦੀ ਗਿਰਦਾਵਰੀ ਕਰਵਾਉਣ ਦੀ ਮੰਗ ਕੀਤੀ ਹੈ।

ਡੇਰਾਬੱਸੀ ਦੀ ਮੰਡੀ ਵਿੱਚ ਸ਼ੈੱਡ ਨਾ ਹੋਣ ਕਾਰਨ ਫਸਲਾਂ ਰੁਲੀਆਂ

ਡੇਰਾਬੱਸੀ (ਨਿੱਜੀ ਪੱਤਰ ਪ੍ਰੇਰਕ): ਇੱਥੋਂ ਦੇ ਧਨੌਨੀ ਸਥਿਤ ਅਨਾਜ ਮੰਡੀ ਵਿੱਚ ਸ਼ੈੱਡ ਨਾ ਹੋਣ ਕਾਰਨ ਕਿਸਾਨਾਂ ਵੱਲੋਂ ਲਿਆਂਦੀ ਝੋਨੇ ਦੀ ਫ਼ਸਲ ਭਿੱਜ ਗਈ। ਇਲਾਕੇ ਦੇ ਕਿਸਾਨਾਂ ਵੱਲੋਂ ਤਿਆਰ ਝੋਨੇ ਦੀ ਫ਼ਸਲ ਨੂੰ ਵੇਚਣ ਲਈ ਪਹਿਲਾਂ ਹੀ ਮੰਡੀ ਵਿੱਚ ਪਹੁੰਚਾ ਦਿੱਤਾ ਗਿਆ ਸੀ ਪਰ ਮੀਂਹ ਕਾਰਨ ਫ਼ਸਲ ਖ਼ਰਾਬ ਹੋਣ ਦਾ ਡਰ ਪੈਦਾ ਹੋ ਗਿਆ ਹੈ। ਭਿੱਜਣ ਤੋਂ ਬਚਾਉਣ ਲਈ ਝੋਨੇ ਨੂੰ ਤਰਪਾਲਾਂ ਨਾਲ ਢਕਿਆ ਗਿਆ ਹੈ। ਜਾਣਕਾਰੀ ਅਨੁਸਾਰ ਧਨੌਨੀ ਅਨਾਜ ਮੰਡੀ ਵਿੱਚ ਲੰਮੇਂ ਸਮੇਂ ਤੋਂ ਕਿਸਾਨ ਸ਼ੈੱਡ ਪਾਉਣ ਦੀ ਮੰਗ ਰਹੇ ਹਨ। ਸਰਕਾਰ ਕਿਸਾਨਾਂ ਦੀ ਮੰਗ ਨੂੰ ਅਣਗੌਲਿਆ ਕਰ ਰਹੀ ਹੈ। ਉਂਜ ਸਰਕਾਰ ਵੱਲੋਂ ਹਾਲੇ ਮੰਡੀ ਵਿੱਚ ਫ਼ਸਲ ਦੀ ਖ਼ਰੀਦ ਸ਼ੁਰੂ ਨਹੀਂ ਕੀਤੀ ਗਈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸੁਰੰਗਾਂ ਦਾ ਦੇਸ਼ ਨੌਰਵੇ

ਸੁਰੰਗਾਂ ਦਾ ਦੇਸ਼ ਨੌਰਵੇ

ਭਾਰਤੀ ਅਰਥਚਾਰੇ ਪ੍ਰਤੀ ਆਸ਼ਾ ਤੇ ਨਿਰਾਸ਼ਾ ਦੇ ਪਸਾਰ

ਭਾਰਤੀ ਅਰਥਚਾਰੇ ਪ੍ਰਤੀ ਆਸ਼ਾ ਤੇ ਨਿਰਾਸ਼ਾ ਦੇ ਪਸਾਰ

ਸਿਆਸਤ ਨੇ ਸੈਨਾਪਤੀ ਵਾਲੀ ਤਾਣੀ ਹੋਰ ਉਲਝਾਈ...

ਸਿਆਸਤ ਨੇ ਸੈਨਾਪਤੀ ਵਾਲੀ ਤਾਣੀ ਹੋਰ ਉਲਝਾਈ...

ਨੌਜਵਾਨ ਪੀੜ੍ਹੀ ਦੀ ਦਸ਼ਾ ਅਤੇ ਦਿਸ਼ਾ

ਨੌਜਵਾਨ ਪੀੜ੍ਹੀ ਦੀ ਦਸ਼ਾ ਅਤੇ ਦਿਸ਼ਾ

ਸੂਨਕ ਦੇ ਸਿਰ ਕੰਡਿਆਂ ਦਾ ਤਾਜ

ਸੂਨਕ ਦੇ ਸਿਰ ਕੰਡਿਆਂ ਦਾ ਤਾਜ

ਡੇਟਾ ਨਿੱਜੀਕਰਨ ਦੇ ਰਾਹ ’ਤੇ

ਡੇਟਾ ਨਿੱਜੀਕਰਨ ਦੇ ਰਾਹ ’ਤੇ

ਭਾਰਤੀ ਅਰਥਚਾਰੇ ਲਈ ਖ਼ਤਰੇ ਦੀ ਘੰਟੀ

ਭਾਰਤੀ ਅਰਥਚਾਰੇ ਲਈ ਖ਼ਤਰੇ ਦੀ ਘੰਟੀ

ਸ਼ਹਿਰ

View All