ਟ੍ਰਿਬਿਊਨ ਨਿਊਜ਼ ਸਰਵਿਸ/ਪੱਤਰ ਪ੍ਰੇਰਕ
ਚੰਡੀਗੜ੍ਹ, 16 ਸਤੰਬਰ
ਚੰਡੀਗੜ੍ਹ ’ਚ ਪੜ੍ਹਦੇ ਅਫ਼ਗਾਨਿਸਤਾਨ ਦੇ 80 ਵਿਦਿਆਰਥੀਆਂ ਨੇ ਪ੍ਰਸ਼ਾਸਨ ਤੋਂ ਮਦਦ ਦੀ ਮੰਗ ਕੀਤੀ ਹੈ। ਅਫ਼ਗਾਨ ਸਟੂਡੈਂਟ ਯੂਨਿਟੀ ਗਰੁੱਪ ਦੇ ਪ੍ਰਧਾਨ ਅਬਦੁੱਲ ਮੁਨੀਰ ਕੱਕੜ ਨੇ ਡੀਸੀ ਮਨਦੀਪ ਸਿੰਘ ਬਰਾੜ ਤੇ ਐੱਸ.ਡੀ.ਐੱਮ. ਸੈਂਟਰਲ ਤੇਜਦੀਪ ਸਿੰਘ ਸੈਣੀ ਨਾਲ ਮੁਲਾਕਾਤ ਕੀਤੀ ਤੇ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਬਾਰੇ ਦੱਸਿਆ। ਕੱਕੜ ਨੇ ਕਿਹਾ ਕਿ ਚੰਡੀਗੜ੍ਹ ਵਿੱਚ ਪੜ੍ਹੇ ਰਹੇ ਵਿਦਿਆਰਥੀਆਂ ਨੂੰ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਲਈ ਪ੍ਰਸ਼ਾਸਨ ਦੀ ਮਦਦ ਦੀ ਲੋੜ ਹੈ। ਡੀਸੀ ਨੇ ਵਿਦਿਆਰਥੀਆਂ ਨੂੰ ਮਦਦ ਦਾ ਭਰੋਸਾ ਦਿੱਤਾ ਹੈ। ‘ਤੇਰਾ ਹੀ ਤੇਰਾ ਮਿਸ਼ਨ’ ਦੇ ਟਰੱਸਟੀ ਐੱਚ.ਐੱਸ. ਸਭਰਵਾਲ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਰਾਸ਼ਨ ਮੁਹੱਈਆ ਕਰਵਾਇਆ ਜਾਵੇਗਾ।