ਦੀਪਤੀ ਨਵਲ ਨੂੰ ਹਸਪਤਾਲ ਵਿੱਚੋਂ ਛੁੱਟੀ ਮਿਲੀ: ਅਦਾਕਾਰਾ ਨੇ ਕਿਹਾ ਮੈਂ ਹੁਣ ਠੀਕ ਹਾਂ

ਦੀਪਤੀ ਨਵਲ ਨੂੰ ਹਸਪਤਾਲ ਵਿੱਚੋਂ ਛੁੱਟੀ ਮਿਲੀ: ਅਦਾਕਾਰਾ ਨੇ ਕਿਹਾ ਮੈਂ ਹੁਣ ਠੀਕ ਹਾਂ

ਮੁੰਬਈ, 20 ਅਕਤੂਬਰ

ਮਸ਼ਹੂਰ ਅਭਿਨੇਤਰੀ ਦੀਪਤੀ ਨਵਲ ਦੀ ਸੋਮਵਾਰ ਨੂੰ ਮੁਹਾਲੀ ਦੇ ਹਸਪਤਾਲ ਵਿਚ ਐਂਜੀਓਪਲਾਸਟੀ ਹੋਈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅੱਜ ਹਸਪਤਾਲ ਤੋਂ ਛੁੱਟੀ ਮਿਲ ਗਈ ਅਤੇ ਹੁਣ ਉਹ ਠੀਕ ਹੈ। ਅਜਿਹੀਆਂ ਖ਼ਬਰਾਂ ਆਈਆਂ ਹਨ ਕਿ ਦੀਪਤੀ ਨਵਲ ਨੂੰ ਮਨਾਲੀ ਵਿੱਚ ਦਿਲ ਦਾ ਦੌਰਾ ਪੈ ਗਿਆ ਸੀ ਪਰ ਉਨ੍ਹਾਂ ਇਕ ਸੰਦੇਸ਼ ਰਾਹੀਂ ਕਿਹਾ, “ ਦਿਲ ਵਿੱਚ ਸਮੱਸਿਆ ਸੀ।” ਨਵਲ (68) ਨੇ ਦੱਸਿਆ, "ਇਹ ਸਹੀ ਹੈ ਐਂਜੀਓਪਲਾਸਟੀ ਹੋਈ ਹੈ ਤੇ ਮੈਂ ਹੁਣ ਬਿਲਕੁਲ ਠੀਕ ਹਾਂ।’ ਉਹ ਬੀਤੇ ਮਹੀਨੇ ਤੋਂ ਰੋਹਤਾਂਗ ਵਿੱਚ ਹਨ।

 

 

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All