ਪੱਤਰ ਪ੍ਰੇਰਕ
ਪੰਚਕੂਲਾ, 21 ਨਵੰਬਰ
ਰੰਗਮੰਚ, ਲੜੀਵਾਰ ਅਤੇ ਪੰਜਾਬੀ ਫ਼ਿਲਮਾਂ ਦੀ ਅਦਾਕਾਰਾ ਗੁਰਚਰਨ ਕੌਰ ਬੱਗਣ ਨਮਿੱਤ ਭੋਗ ਤੇ ਅੰਤਿਮ ਅਰਦਾਸ ਮੌਕੇ ਅੱਜ ਫ਼ਿਲਮੀ ਕਲਾਕਾਰਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਇੱਥੋਂ ਦੇ ਸੈਕਟਰ-20 ਵਿਚਲੇ ਗਰੁੱਪ ਹਾਊਸਿੰਗ ਸੁਸਾਇਟੀ ਵਿੱਚ ਕਰਵਾਏ ਗਏ ਸ਼ਰਧਾਂਜਲੀ ਸਮਾਗਮ ਵਿੱਚ ਪੰਜਾਬੀ ਤੇ ਹਿੰਦੀ ਫ਼ਿਲਮਾਂ ਦੇ ਕਲਾਕਾਰ ਰਾਣਾ ਜੰਗ ਬਹਾਦਰ, ਸ਼ਿਵੰਦਰ ਮਾਹਲ, ਮਨਬਿੰਦਰਜੀਤ ਸਿੰਘ, ਰੰਗਮੰਚ ਅਤੇ ਥੀਏਟਰ ਦੇ ਕਲਾਕਾਰ ਜਗਜੀਤ ਸ਼ਰੀਨ, ਹਰਜੀਤ ਕੈਂਥ, ਸੋਹਣ ਧਾਰੀਵਾਲ, ਕਲਾਕਾਰਾ ਪ੍ਰਭਸ਼ਰਨ ਕੌਰ ਸ਼ਾਮਲ ਹੋਏ। ਜ਼ਿਕਰਯੋਗ ਹੈ ਕਿ ਗੁਰਚਰਨ ਕੌਰ ਬੱਗਣ ਕਾਫੀ ਸਮਾਂ ਮੁੰਬਈ ਰਹੇ ਪਰ ਪਿਛਲੇ ਡੇਢ ਦਹਾਕੇ ਤੋਂ ਪੰਚਕੂਲਾ ਵਿੱਚ ਆਪਣੇ ਪਤੀ ਮੋਹਣ ਬੱਗਣ ਨਾਲ ਰਹਿ ਰਹੇ ਹਨ।