ਚੰਡੀਗੜ੍ਹ: ਇੱਥੋਂ ਦੇ ਰਾਮ ਦਰਬਾਰ ਵਿੱਚ ਸਥਿਤ ਮੰਡੀ ਮੈਦਾਨ ਵਿੱਚੋਂ ਐਕਟਿਵਾ ਸਕੂਟਰ ਚੋਰੀ ਹੋ ਗਿਆ। ਇਹ ਐਕਟਿਵਾ ਅਮਿਤ ਬਾਂਸਲ ਵਾਸੀ ਜ਼ੀਰਕਪੁਰ ਦਾ ਹੈ। ਉਸ ਨੇ ਥਾਣਾ ਸੈਕਟਰ-31 ਦੀ ਪੁਲੀਸ ਨੂੰ ਦੱਸਿਆ ਕਿ ਉਹ ਮੰਡੀ ਮੈਦਾਨ ਤੱਕ ਗਿਆ ਸੀ, ਜਿੱਥੋਂ ਉਸ ਦੀ ਐਕਟਿਵਾ ਚੋਰੀ ਹੋ ਗਈ। ਥਾਣਾ ਸੈਕਟਰ-31 ਦੀ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। -ਟਨਸ