ਚੰਡੀਗੜ੍ਹ: ਇੱਥੋਂ ਦੀ ਪੁਲੀਸ ਨੇ ਸ਼ਹਿਰ ਵਿੱਚ ਬਿਨਾਂ ਰਜਿਸਟਰੇਸ਼ਨ ਕਰਵਾਏ ਚੱਲ ਰਹੇ ਦੋ ਇਮੀਗਰੇਸ਼ਨ ਕੇਂਦਰਾਂ ਖ਼ਿਲਾਫ਼ ਕਾਰਵਾਈ ਕੀਤੀ ਹੈ। ਥਾਣਾ ਸੈਕਟਰ 17 ਦੀ ਪੁਲੀਸ ਨੇ ਅਰਬਨ ਕੰਸਲਟੈਂਸੀ ਇਮੀਗਰੇਸ਼ਨ ਸਰਵਿਸ ਕੰਪਨੀ ਅਤੇ ਵਾਟਸ ਇਮੀਗਰੇਸ਼ਨ ਕੰਪਨੀ ਵਿੱਚ ਛਾਪਾ ਮਾਰਿਆ। ਕਾਗਜ਼ਾਂ ਦੀ ਜਾਂਚ ਪੜਤਾਲ ਇਹ ਦੋਵੇਂ ਕੇਂਦਰ ਬਿਨਾਂ ਮਨਜ਼ੂਰੀ ਤੋਂ ਪਾਏ ਗਏ। ਥਾਣਾ ਸੈਕਟਰ 17 ਦੀ ਪੁਲੀਸ ਨੇ ਦੋਵਾਂ ਇਮੀਗਰੇਸ਼ਨ ਕੇਂਦਰਾਂ ਦੇ ਮਾਲਕਾਂ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। -ਟਨਸ