ਪੱਤਰ ਪ੍ਰੇਰਕ
ਖਰੜ, 23 ਅਗਸਤ
ਇਥੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਪ੍ਰੈੱਸ ਸਕੱਤਰ ਕੁਲਵੰਤ ਸਿੰਘ ਤ੍ਰਿਪੜੀ ਨੇ ਦੋਸ਼ ਲਗਾਇਆ ਹੈ ਕਿ ਖਰੜ ਦੀ ਲਾਂਡਰਾ ਰੋਡ ਉਤੇ ਦੋਨਾਂ ਪਾਸਿਆਂ ’ਤੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਜੋ ਨਾਲੇ ਬਣੇ ਹੋਏ ਹਨ, ਉਨ੍ਹਾਂ ’ਚ ਬਹੁਤ ਥਾਵਾਂ ’ਤੇ ਕਲੋਨਾਈਜਰਾਂ ਵੱਲੋਂ ਸੀਵਰੇਜ ਦਾ ਪਾਣੀ ਸੁੱਟ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿਕਲੋਨਾਈਜਰਾਂ ਵੱਲੋਂ ਆਪਣੇ ਸੀਵਰ ਟਰੀਟਮੈਂਟ ਪਲਾਂਟ ਨਹੀਂ ਲਗਾਏ ਗਏ ਬਲਕਿ ਸੀਵਰੇਜ ਦਾ ਗੰਦਾ ਪਾਣੀ ਸਿੱਧਾ ਹੀ ਇਨ੍ਹਾਂ ਨਾਲਿਆਂ ਵਿੱਚ ਸੁੱਟ ਦਿੱਤਾ ਗਿਆ ਹੈ।