ਪੱਤਰ ਪ੍ਰੇਰਕ
ਖਰੜ, 27 ਜੂਨ
ਖਰੜ ਸਿਟੀ ਪੁਲੀਸ ਨੇ ਇੱਥੋਂ ਦੀ ਇੱਕ ਵਿਆਹਤਾ ਔਰਤ ਅੰਜਨਾ ਨੂੰ ਜਲਾ ਦੇਣ ਸੰਬੰਧੀ ਉਸ ਦੀਆਂ 2 ਧੀਆਂ ਅਤੇ ਪਤੀ ਵਿਰੁੱਧ ਧਾਰਾ 307, 326 ਏ, 148 ਅਤੇ 149 ਆਈ.ਪੀ.ਸੀ ਅਧੀਨ ਕੇਸ ਦਰਜ ਕੀਤਾ ਹੈ। ਇਸ ਕੇਸ ਦੇ ਜਾਂਚ ਅਧਿਕਾਰੀ ਏ.ਐਸ.ਆਈ. ਸਿੰਕਦਰ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਹਾਲਤ ਵਿੱਚ ਪੀਜੀ.ਆਈ ਵਿੱਚ ਜ਼ੇਰੇ ਇਲਾਜ ਇਸ ਔਰਤ ਨੇ ਜੁਡੀਸੀਅਲ ਮੈਜਿਸਟਰੇਟ ਦੀ ਮੌਜੂਦਗੀ ਵਿੱਚ ਇਹ ਬਿਆਨ ਦਰਜ ਕਰਵਾਇਆ ਸੀ ਕਿ ਉਸ ਨੂੰ ਉਸ ਦੀਆਂ 2 ਧੀਆਂ, ਉਸ ਦੇ ਪਤੀ ਤੇ ਵਿਜੇ ਨਾਂ ਦੇ ਇੱਕ ਪੜੋਸੀ ਵੱਲੋਂ ਜਲਾ ਦਿੱਤਾ ਗਿਆ ਹੈ। ਉਸ ਨੂੰ ਪਹਿਲਾਂ ਸਿਵਲ ਹਸਪਤਾਲ ਖਰੜ ਲੈ ਜਾਂਦਾ ਗਿਆ ਸੀ ਜਿਥੋਂ ਪੀ.ਜੀ.ਆਈ. ਰੈਫਰ ਕਰ ਦਿੱਤਾ ਗਿਆ ਸੀ।