ਪੱਤਰ ਪ੍ਰੇਰਕ
ਕੁਰਾਲੀ, 27 ਅਗਸਤ
ਸ਼ਹਿਰ ਦੀ ਸੀਸਵਾਂ ਰੋਡ ’ਤੇ ਸਥਿਤ ਇੱਕ ਫੈਕਟਰੀ ਵਿੱਚ ਕੰਮ ਕਰਦੇ ਸਮੇਂ ਵਾਪਰੇ ਇੱਕ ਹਾਦਸੇ ਕਾਰਨ ਸੁਪਰਵਾਈਜ਼ਰ ਦੀ ਮੌਤ ਹੋ ਗਈ। ਪੁਲੀਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਪਿੰਡ ਬੜੌਦੀ ਨੇੜੇ ਪੈਂਦੀ ਪਾਈਪ ਫੈਕਟਰੀ ਵਿੱਚ ਇਹ ਹਾਦਸਾ ਉਸ ਸਮੇਂ ਵਾਪਰਿਆਂ ਜਦੋਂ ਫੈਕਟਰੀ ਵਿੱਚ ਕੰਮ ਕਰਦੇ ਸਮੇਂ ਟਰੈਕਟਰ ਅਚਾਨਕ ਪਲਟ ਗਿਆ ਜਿਸ ਕਾਰਨ ਫੈਕਟਰੀ ਦਾ ਸੁਪਰਵਾਈਜ਼ਰ ਮਨੋਜ ਕੁਮਾਰ ਟਰੈਕਟਰ ਦੇ ਥੱਲੇ ਆ ਗਿਆ, ਪਰ ਪ੍ਰਬੰਧਾਂ ਦੀ ਘਾਟ ਹੋਣ ਕਾਰਨ ਮਨੋਜ ਕੁਮਾਰ ਕਾਫ਼ੀ ਸਮਾਂ ਟਰੈਕਟਰ ਥੱਲੇ ਦਬਿਆ ਰਿਹਾ ਅਤੇ ਬਾਹਰੋਂ ਜੇਸੀਵੀ ਮੰਗਵਾ ਕੇ ਟਰੈਕਟਰ ਚੁੱਕਣ ਉਪਰੰਤ ਮਨੋਜ ਕੁਮਾਰ ਨੂੰ ਟਰੈਕਟਰ ਦੇ ਥੱਲਿਓਂ ਕੱਢਿਆ ਗਿਆ, ਪਰ ਉੁਦੋਂ ਤੱਕ ਉਹ ਦਮ ਤੋੜ ਚੁੱਕਾ ਸੀ। ਮਨੋਜ ਕੁਮਾਰ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਐੱਸਐੱਚਓ ਮਲਕੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ।