ਪੱਤਰ ਪ੍ਰੇਰਕ
ਚੰਡੀਗੜ੍ਹ, 9 ਜੁਲਾਈ
ਵਿਦਿਆਰਥੀ ਜਥੇਬੰਦੀ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਦੀ ਚੰਡੀਗੜ੍ਹ ਇਕਾਈ ਵੱਲੋਂ ਅੱਜ ਵੀਰਵਾਰ ਨੂੰ ਜਥੇਬੰਦੀ ਦਾ 72ਵਾਂ ਸਥਾਪਨਾ ਦਿਵਸ ਮਨਾਇਆ ਗਿਆ। ਜਥੇਬੰਦੀ ਦੇ ਸੈਕਟਰ-40 ਸਥਿਤ ਦਫ਼ਤਰ ਵਿੱਚ ਪ੍ਰਧਾਨ ਡਾ. ਰਾਜਨ ਭੰਡਾਰੀ ਅਤੇ ਖੇਤਰੀ ਸੰਗਠਨ ਮੰਤਰੀ ਵਿਕਰਾਂਤ ਖੰਡੇਲਵਾਲ ਨੇ ਝੰਡਾ ਲਹਿਰਾਇਆ। ਇਸ ਮੌਕੇ ਚੰਡੀਗੜ੍ਹ ਦੀ ਨਵੀਨ ਕਾਰਜਕਾਰਨੀ ਦਾ ਗਠਨ ਵੀ ਕੀਤਾ ਗਿਆ। ਜਾਣਕਾਰੀ ਅਨੁਸਾਰ ਮੁੱਖ ਮਹਿਮਾਨ ਡੀ.ਐੱਸ.ਐੱਨ. ਮੂਰਤੀ ਦੀ ਹਾਜ਼ਰੀ ਵਿੱਚ ਹੋਏ ਇਸ ਪ੍ਰੋਗਰਾਮ ਵਿੱਚ ਹਰਿਆਣਾ ਤੇ ਪੰਜਾਬ ਦੀ ਆਗੂ ਅਲਕਾ ਗੌਰੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਅਲਕਾ ਗੌਰਾ ਨੇ ਜਥੇਬੰਦੀ ਦੇ ਬਾਰੇ ਵਿੱਚ ਸੰਬੋਧਨ ਕੀਤਾ। ਇਸ ਮੌਕੇ ਡਾ. ਰਾਜਨ ਭੰਡਾਰੀ ਵੱਲੋਂ ਚੰਡੀਗੜ੍ਹ ਦੀ ਨਵੀਂ ਕਾਰਜਕਾਰਨੀ ਦਾ ਗਠਨ ਵੀ ਕੀਤਾ ਗਿਆ, ਜਿਸ ਵਿੱਚ ਰਜਨੀਸ਼ ਸ਼ਰਮਾ ਨੂੰ ਮਹਾਂਨਗਰ ਪ੍ਰਧਾਨ ਅਤੇ ਅਜੇ ਸੂਦ ਨੂੰ ਮਹਾਂਨਗਰ ਮੰਤਰੀ ਚੁਣਿਆ ਗਿਆ।