ਪੀ.ਪੀ. ਵਰਮਾ
ਪੰਚਕੂਲਾ, 3 ਸਤੰਬਰ
ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਦੀਆਂ ਵੱਖ-ਵੱਖ ਵਿੱਦਿਅਕ ਸੰਸਥਾਵਾਂ ਵੱਲੋਂ ਫੀਸਾਂ ਵਿੱਚ ਕੀਤੇ ਵਾਧੇ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ ਹੈ। ਪਰਿਸ਼ਦ ਨੇ ਹਰਿਆਣਾ ਸਿੱਖਿਆ ਵਿਭਾਗ ਦੇ ਸਾਹਮਣੇ ਸੈਕਟਰ-5 ਵਿੱਚ ’ਤੇ ਧਰਨਾ ਦਿੱਤਾ। ਇਸ ਪ੍ਰਦਰਸ਼ਨ ਵਿੱਚ ਪੂਰੇ ਰਾਜ ਦੇ ਵਿਦਿਆਰਥੀ ਨੁਮਾਇੰਦਿਆਂ ਨੇ ਵਿਦਿਆਰਥੀਆਂ ਦੀਆਂ ਮੰਗਾਂ ਦੀ ਅਣਦੇਖੀ ’ਤੇ ਵਿਰੋਧ ਜਤਾਇਆ। ਪਰਿਸ਼ਦ ਦੇ ਪ੍ਰਧਾਨ ਸੁਮਿਤ ਜਗਲਾਨ ਨੇ ਕਿਹਾ ਕਿ ਮੌਜੂਦਾ ਕਰੋਨਾ ਦੌਰ ’ਚ ਲੋਕ ਵੱਖ-ਵੱਖ ਪੱਧਰ ’ਤੇ ਗੰਭੀਰ ਸੰਕਟ ਦਾ ਸਾਹਮਣਾ ਕਰ ਰਹੇ ਹਨ ਪਰ ਬਹੁਤੇ ਕਾਲਜ ਸਰਕਾਰ ਦੇ ਫ਼ੈਸਲੇ ਨੂੰ ਨਜ਼ਰਅੰਦਾਜ਼ ਕਰ ਰਹੇ ਹਨ। ਵਿਦਿਆਰਥੀ ਕੌਂਸਲ ਨੇ ਇਸ ਫੀਸ ਵਾਧੇ ਨੂੰ ਲੈ ਕੇ ਵਿਰੋਧ ਜਤਾਇਆ, ਇਸ ਲਈ ਸਰਕਾਰ ਨੇ ਇਹ ਵਾਧਾ ਵਾਪਸ ਲੈਣ ਦਾ ਫ਼ੈਸਲਾ ਕੀਤਾ ਪਰ ਅਦਾਰਿਆਂ ਨੇ ਫੀਸ ਵਾਧਾ ਵਾਪਸ ਨਹੀਂ ਲਿਆ।
ਇਸ ਤੋਂ ਇਲਾਵਾ ਕੌਂਸਲ ਨੇ ਮੰਗ ਕੀਤੀ ਹੈ ਕਿ ਆਉਣ ਵਾਲੇ ਅਕਾਦਮਿਕ ਪੱਧਰ ’ਤੇ ਸਹੂਲਤਾਂ ਦੀ ਵਰਤੋਂ ਨਾ ਕਰਨ ਵਾਲੇ ਵਿਦਿਆਰਥੀਆਂ ਤੋਂ ਫੀਸ ਬਿਲਕੁਲ ਨਾ ਵਸੂਲੀ ਜਾਵੇ ਜਾਂ ਫਿਰ ਮਾਪਿਆਂ ਨੂੰ ਕਿਸ਼ਤਾਂ ਵਿੱਚ ਫੀਸ ਜਮ੍ਹਾਂ ਕਰਵਾਉਣ ਦੀ ਸਹੂਲਤ ਦਿੱਤੀ ਜਾਵੇ। ਬਰਖਾਸਤ ਕੀਤੇ ਪੀਟੀਆਈ ਅਧਿਆਪਕਾਂ ਨੇ ਵੀ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਮੰਗ ਕੀਤੀ ਕਿ ਉਨ੍ਹਾਂ ਦੀ ਚੋਣ ਦੁਬਾਰਾ ਜਲਦੀ ਕੀਤੀ ਜਾਵੇ। ਜਿਹੜਾ ਲੌਕਡਾਊਨ ਦੌਰਾਨ ਪੇਪਰ ਲਿਆ ਗਿਆ ਸੀ ਉਹ ਲੀਕ ਹੋ ਗਿਆ ਸੀ। ਸਰੀਰਕ ਸਿੱਖਿਆ ਅਧਿਆਪਕ ਸੰਘ (ਪੀਟੀਆਈ) ਦੇ ਅਧਿਆਪਕਾਂ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਦਾ ਵੀ ਹੁਣ ਦੁਬਾਰਾ ਪੇਪਰ ਲਿਆ ਜਾਵੇ।