ਪੱਤਰ ਪ੍ਰੇਰਕ
ਖਰੜ, 13 ਜੂਨ
ਇਥੇ ਸੈਕਟਰ 124 ਅਤੇ 125 ਦੀਆਂ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨਾਂ ਨਾਲ ‘ਆਪ’ ਨੁਮਾਇੰਦੇ ਜਸਪਾਲ ਮਾਨਖੇੜਾ ਅਤੇ ਹਾਕਮ ਸਿੰਘ ਨੇ ਗੁਰੂ ਅਰਜਨ ਦੇਵ ਗੁਰਦੁਆਰਾ ਸੰਨੀ ਐਨਕਲੇਵ ਨੇੜੇ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਦੇ ਦਫਤਰ ਵਿੱਚ ਮੀਟਿੰਗ ਕੀਤੀ। ਇਸ ਮੌਕੇ ਵੱਖ-ਵੱਖ ਐਸੋਸੀਏਸ਼ਨਾਂ ਦੇ ਲਗਪੱਗ 30 ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਨੁਮਾਇੰਦਿਆਂ ਨੇ ਪਾਣੀ, ਸੀਵਰੇਜ, ਸੜਕਾਂ ਦੀਆਂ ਸਮੱਸਿਆਵਾਂ ਅਤੇ ਬਿਜਲੀ ਦੇ ਲੱਗ ਰਹੇ ਕੱਟਾਂ, 66 ਕੇਵੀ ਸਬ ਸਟੇਸ਼ਨ ਤੋਂ ਨਾਲ ਦੇ ਫੀਡਰਾਂ ਨੂੰ ਬਿਜਲੀ ਦੀ ਸਪਲਾਈ ਦੇਣ ਦਾ ਮਸਲਾ ਵਿਚਾਰਿਆ ਗਿਆ। ਇਸ ਤੋਂ ਇਲਾਵਾ 124 ਸੈਕਟਰ ਦੀ 200 ਫੁੱਟ ਰੋਡ ਦਾ ਕਲੋਨਾਈਜ਼ਰ ਵੱਲੋਂ ਅੱਧ ਵਿਚਕਾਰ ਲਟਕਿਆਂ ਕੰਮ ਅਤੇ ਉਸਦੇ ਆਲੇ-ਦੁਆਲੇ ਨਾਜਾਇਜ਼ ਉਸਾਰੀਆਂ ਕਾਰਨ ਸੜਕ ਦਾ ਸਾਈਜ਼ ਘਟਣਾ, 150 ਏਕੜ ਦੇ ਮੈਗਾ ਪ੍ਰਾਜੈਕਟ ਕਾਰਨ ਆ ਰਹੀਆਂ ਸਮੱਸਿਆਵਾਂ, ਗਲੋਬਲ ਸਿਟੀ ’ਚ ਟਰਾਂਸਫਾਰਮਰਾਂ ਦੀ ਘਾਟ ਦਾ ਮਸਲਾ ਵਿਚਾਰਿਆ ਗਿਆ। ਨੁਮਾਇੰਦਿਆਂ ਨੇ ਵਿਸ਼ਵਾਸ਼ ਦਿਵਾਇਆਂ ਕਿ ਮਸਲੇ ਐੱਮਐੱਲਏ ਨਾਲ ਵਿਚਾਰ-ਵਟਾਦਰਾਂ ਕਰਨ ਉਪਰੰਤ ਹੱਲ ਕੀਤੇ ਜਾਣਗੇ।