ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 22 ਜਨਵਰੀ
ਇੱਥੋਂ ਦੀ ਬਾਪੂਧਾਮ ਕਲੋਨੀ ਵਿੱਚ ਮੁਰਗੇ ਵੱਲੋਂ ਬੱਚੇ ਨੂੰ ਚੁੰਝ ਮਾਰਨ ਕਰ ਕੇ ਹੰਗਾਮਾ ਹੋ ਗਿਆ। ਗੱਲ ਐਨੀ ਵਧ ਗਈ ਕਿ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਇੱਟ ਮਾਰ ਕੇ ਮੁਰਗਾ ਮਾਰ ਦਿੱਤਾ। ਉਧੱਰ, ਮੁਰਗੇ ਦੀ ਮਾਲਕਣ ਸੰਜੂ ਨੇ ਇਸ ਸਬੰਧੀ ਪੁਲੀਸ ਕੰਟਰੋਲ ਰੂਮ ਨੂੰ ਸ਼ਿਕਾਇਤ ਕਰ ਦਿੱਤੀ। ਉਪਰੰਤ ਉਹ ਮਰਿਆ ਹੋਇਆ ਮੁਰਗਾ ਲੈ ਕੇ ਪੁਲੀਸ ਚੌਕੀ ਪਹੁੰਚ ਗਈ।
ਮਹਿਲਾ ਨੇ ਮੁੁਰਗੇ ਨੂੰ ਮਾਰਨ ਵਾਲੇ ਵਿਅਕਤੀ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ। ਉੱਧਰ, ਦੂਜੀ ਧਿਰ ਨੇ ਵੀ ਔਰਤ ਖ਼ਿਲਾਫ਼ ਸ਼ਿਕਾਇਤ ਦੇ ਦਿੱਤੀ। ਉਸ ਦਾ ਕਹਿਣਾ ਸੀ ਕਿ ਔਰਤ ਦੇ ਮੁਰਗੇ ਨੇ ਚੁੰਝ ਮਾਰ ਕੇ ਉਸ ਦੇ ਪੋਤੇ ਨੂੰ ਜ਼ਖ਼ਮੀ ਕਰ ਦਿੱਤਾ। ਅਖ਼ੀਰ ਦੋਹਾਂ ਧਿਰਾਂ ਦਾ ਸਮਝੌਤਾ ਹੋ ਗਿਆ।