ਸੈਕਟਰ-7 ਵਿੱਚ ਕਾਰ ’ਤੇ ਡਿੱਗਿਆ ਦਰੱਖ਼ਤ : The Tribune India

ਸੈਕਟਰ-7 ਵਿੱਚ ਕਾਰ ’ਤੇ ਡਿੱਗਿਆ ਦਰੱਖ਼ਤ

ਸੈਕਟਰ-7 ਵਿੱਚ ਕਾਰ ’ਤੇ ਡਿੱਗਿਆ ਦਰੱਖ਼ਤ

ਸੈਕਟਰ 7 ਵਿੱਚ ਡਿੱਗੇ ਦਰੱਖਤ ਹੇਠਾਂ ਦੱਬੀ ਪਈ ਕਾਰ।

ਮੁਕੇਸ਼ ਕੁਮਾਰ

ਚੰਡੀਗੜ੍ਹ, 9 ਅਗਸਤ

ਚੰਡੀਗੜ੍ਹ ਸ਼ਹਿਰ ਵਿੱਚ ਦਰੱਖ਼ਤ ਡਿੱਗਣ ਦੀਆਂ ਘਟਨਾਵਾਂ ਲਗਾਤਾਰ ਜਾਰੀ ਹਨ। ਸ਼ਹਿਰ ਦੀ ਹਰਿਆਲੀ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਹਰੇ ਭਰੇ ਦਰੱਖ਼ਤ ਸ਼ਹਿਰ ਵਾਸੀਆਂ ਲਈ ਖਤਰਾ ਬਣੇ ਹੋਏ ਹਨ। ਅੱਜ ਇਥੇ ਸੈਕਟਰ-7 ਵਿੱਚ ਦਿਨ ਵੇਲੇ ਅਚਾਨਕ ਇੱਕ ਹਰਿਆ ਭਰਿਆ ਦਰੱਖਤ ਡਿੱਗ ਗਿਆ। ਹਾਲਾਂਕਿ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਦਰੱਖਤ ਹੇਠਾਂ ਆ ਜਾਣ ਕਾਰਨ ਇੱਕ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ।

ਪ੍ਰਾਪਤ ਜਾਣਕਾਰੀ ਅਨੁਸਾਰ ਇਥੇ ਸੈਕਟਰ-7 ਬੀ ਸਥਿਤ ਸੰਪਰਕ ਕੇਂਦਰ ਦੇ ਪਿਛਲੇ ਪਾਸੇ ਮੈਨਟੀਨੈਂਸ ਬੂਥ ਨੇੜੇ ਦਿਨ ਵੇਲੇ ਵਾਪਰੀ ਘਟਣ ਦੌਰਾਨ ਇੱਕ ਹਰਾ ਭਰਿਆਂ ਦਰੱਖਤ ਕੁਝ ਹੀ ਸਕਿੰਟਾਂ ਵਿੱਚ ਡਿੱਗ ਗਿਆ। ਜਾਣਕਾਰੀ ਅਨੁਸਾਰ ਨਗਰ ਨਿਗਮ ਦੇ ਐਕਸੀਅਨ ਅਤੇ ਐੱਸਡੀਓ ਪੱਧਰ ਦੇ ਦੋਵੇਂ ਅਧਿਕਾਰੀ ਦਰੱਖ਼ਤ ਦੇ ਨੇੜੇ ਵਾਲੀ ਸੜਕ ਦੇ ਦੂਜੇ ਪਾਸੇ ਪਾਰਕਿੰਗ ਕਰਨ ਤੋਂ ਬਾਅਦ ਜਿਵੇਂ ਹੀ ਕਾਰ ਤੋਂ ਬਾਹਰ ਆਏ ਤਾਂ ਅਚਾਨਕ ਇਹ ਦਰੱਖ਼ਤ ਡਿੱਗ ਗਿਆ। ਦਰੱਖ਼ਤ ਡਿੱਗਣ ਕਾਰਨ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਕਾਰ ਦਾ ਕਾਫੀ ਨੁਕਸਾਨ ਹੋ ਗਿਆ। ਸੂਚਨਾ ਮਿਲਦੇ ਹੀ ਬਾਗਬਾਨੀ ਵਿਭਾਗ ਦੇ ਕਰਮਚਾਰੀ ਮੌਕੇ ’ਤੇ ਪਹੁੰਚੇ ਅਤੇ ਦਰੱਖ਼ਤ ਨੂੰ ਹਟਾਉਣ ਲਈ ਇਸ ਦੀ ਕਟਾਈ ਸ਼ੁਰੂ ਕਰ ਦਿੱਤੀ। ਜ਼ਿਕਰਯੋਗ ਹੈ ਕਿ ਲਗਪਗ ਇੱਕ ਮਹੀਨਾ ਪਹਿਲਾਂ ਇਥੋਂ ਦੇ ਸੈਕਟਰ-9 ਸਥਿਤ ਕਾਰਮਲ ਕਾਨਵੈਂਟ ਸਕੂਲ ਵਿੱਚ ਇੱਕ ਵਿਰਾਸਤੀ ਦਰੱਖਤ ਡਿੱਗ ਗਿਆ ਸੀ। ਦਰੱਖ਼ਤ ਡਿੱਗਣ ਦੀ ਇਸ ਦਰਦਨਾਕ ਘਟਨਾ ਵਿੱਚ ਸਕੂਲ ਦੀ ਹੀਰਾਕਸ਼ੀ ਨਾਂ ਦੀ ਇੱਕ ਵਿਦਿਆਰਥਣ ਦੀ ਮੌਤ ਹੋ ਗਈ ਸੀ ਅਤੇ ਹੋਰ ਕਈ ਬੱਚੇ ਫੱਟੜ ਹੋ ਗਏ ਸਨ। ਇਸ ਤੋਂ ਬਾਅਦ ਸ਼ਹਿਰ ਵਿੱਚ ਦਰੱਖਤ ਡਿੱਗਣ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ। ਹਾਲ ਹੀ ਵਿੱਚ ਸੈਕਟਰ-22 ਵਿੱਚ ਚੰਡੀਗੜ੍ਹ ਨਿਗਮ ਦੇ ਵਾਰਡ ਨੰਬਰ-17 ਤੋਂ ਕੌਂਸਲਰ ਦਮਨਪ੍ਰੀਤ ਸਿੰਘ ਦੇ ਘਰ ਦੇ ਬਾਹਰ ਵੀ ਇੱਕ ਵੱਡਾ ਦਰੱਖਤ ਡਿੱਗ ਗਿਆ ਸੀ। ਇਸ ਦੌਰਾਨ ਕੌਂਸਲਰ ਪਰਿਵਾਰ ਸਮੇਤ ਅ਼ਮ੍ਰਿਤਸਰ ਵਿੱਚ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਗਏ ਹੋਏ ਸਨ। ਇਸੇ ਤਰ੍ਹਾਂ ਮਨੀਮਾਜਰਾ ਸਥਿਤ ਡਿਸਪੈਂਸਰੀ ਵਿੱਚ ਇੱਕ ਨਿੰਮ ਦਾ ਦਰੱਖਤ ਡਿੱਗ ਪਿਆ ਸੀ। ਇੱਕ ਹੋਰ ਦਰੱਖਤ ਡਿੱਗਣ ਦੀ ਘਟਨਾ ਵਿੱਚ ਸੈਕਟਰ-22/23 ਦੇ ਲਾਈਟ ਪੁਆਇੰਟ ’ਤੇ ਦਰੱਖਤ ਡਿੱਗਣ ਕਾਰਨ ਰਿਕਸ਼ਾ ਚਾਲਕ ਜ਼ਖ਼ਮੀ ਹੋ ਗਿਆ ਸੀ। ਕਾਰਮਲ ਕਾਨਵੈਂਟ ਸਕੂਲ ਵਿਰਾਸਤੀ ਦਰਖਤ ਡਿੱਗਣ ਦੇ ਹਾਦਸੇ ਤੋਂ ਬਾਅਦ ਸ਼ਹਿਰ ’ਚ ਖਤਰਨਾਕ ਦਰੱਖਤਾਂ ਦੀਆਂ ਸੈਂਕੜੇ ਸ਼ਿਕਾਇਤਾਂ ਨਿਗਮ ਅਤੇ ਪ੍ਰਸ਼ਾਸਨ ਨੂੰ ਆ ਰਹੀਆਂ ਹਨ, ਜਿਸ ਤੋਂ ਬਾਅਦ ਪ੍ਰਸ਼ਾਸਨ ਅਤੇ ਨਿਗਮ ਨੇ ਆਪਣੇ ਪੱਧਰ ’ਤੇ ਕਈ ਦਰਖਤਾਂ ਦੀ ਛੰਗਾਈ ਵੀ ਕਰਵਾਈ ਜਾ ਰਹੀ ਹੈ। ਨਿਗਮ ਨੇ ਕੁਝ ਸੁੱਕੇ ਦਰੱਖਤ ਵੀ ਹਟਾ ਦਿੱਤੇ ਹਨ। ਪਰ ਹਰੇ ਭਰੇ ਦਰੱਖਤਾਂ ਦਾ ਡਿੱਗਣਾ ਨਿਗਮ ਤੇ ਚੰਡੀਗੜ੍ਹ ਪ੍ਰਸ਼ਾਸਨ ਲਈ ਚੁਣੌਤੀ ਬਣਿਆ ਹੋਇਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਮੁੱਖ ਖ਼ਬਰਾਂ

ਗੁਜਰਾਤ ਵਿੱਚ ਮੁੜ ਖਿੜੇਗਾ ਕਮਲ

ਗੁਜਰਾਤ ਵਿੱਚ ਮੁੜ ਖਿੜੇਗਾ ਕਮਲ

ਹਿਮਾਚਲ ਪ੍ਰਦੇਸ਼ ਵਿੱਚ ਭਾਜਪਾ ਤੇ ਕਾਂਗਰਸ ਦਰਮਿਆਨ ਫਸਵੀਂ ਟੱਕਰ

ਹਰਿਆਣਾ ਸਰਕਾਰ ਵੱਲੋਂ ਕਿਸਾਨ ਅੰਦੋਲਨ ਦੌਰਾਨ ਦਰਜ ਕੇਸ ਰੱਦ ਕਰਨ ਦੀ ਤਿਆਰੀ

ਹਰਿਆਣਾ ਸਰਕਾਰ ਵੱਲੋਂ ਕਿਸਾਨ ਅੰਦੋਲਨ ਦੌਰਾਨ ਦਰਜ ਕੇਸ ਰੱਦ ਕਰਨ ਦੀ ਤਿਆਰੀ

ਕੇਸਾਂ ਦੀ ਮੌਜੂਦਾ ਸਥਿਤੀ ਜਾਣਨ ਲਈ ਗ੍ਰਹਿ ਮੰਤਰੀ ਅੱਜ ਕਰਨਗੇ ਅਧਿਕਾਰੀਆ...

ਸ਼ਹਿਰ

View All