ਨਿਜੀ ਪੱਤਰ ਪ੍ਰੇਰਕ
ਅੰਬਾਲਾ, 8 ਸਤੰਬਰ
ਇਥੇ ਪਿੰਡ ਬਬਿਆਲ ਵਿਚ ਕਰੰਟ ਲੱਗਣ ਨਾਲ ਤਿੰਨ ਸਾਲ ਦੇ ਆਕਾਸ਼ ਪੁੱਤਰ ਜਗਦੀਸ਼ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਆਕਾਸ਼ ਅੱਜ ਸਵੇਰੇ ਆਪਣੇ ਘਰ ਵਿਚ ਖੇਡ ਰਿਹਾ ਸੀ ਕਿ ਅਚਾਨਕ ਉਸ ਦਾ ਹੱਥ ਕੋਲੋਂ ਲੰਘ ਰਹੀ ਤਾਰ ਨੂੰ ਲੱਗ ਗਿਆ। ਕਰੰਟ ਲੱਗਣ ਤੋਂ ਬਾਅਦ ਮਾਪੇ ਉਸ ਨੂੰ ਸਿਵਲ ਹਸਪਤਾਲ ਅੰਬਾਲਾ ਕੈਂਟ ਲੈ ਕੇ ਪਹੁੰਚੇ ਜਿੱਥੇ ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਆਕਾਸ਼ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਪਰਿਵਾਰ ਵਾਲੇ ਹਸਪਤਾਲ ਵਿਚ ਲਾਸ਼ ਦਾ ਪੋਸਟ ਮਾਰਟਮ ਨਾ ਕਰਾਉਣ ’ਤੇ ਅੜ ਗਏ। ਡਾਕਟਰਾਂ ਨੇ ਮਹੇਸ਼ ਨਗਰ ਪੁਲੀਸ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਪੁਲੀਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ।