ਹਰਜੀਤ ਸਿੰਘ
ਜ਼ੀਰਕਪੁਰ, 9 ਅਪਰੈਲ
ਇੱਥੋਂ ਦੇ ਪਿੰਡ ਨਾਭਾ ਸਾਹਿਬ ਵਿੱਚ ਲੰਘੀ ਦੇਰ ਰਾਤ ਇਲੈਕਟ੍ਰਾਨਿਕਸ ਦੇ ਸ਼ੋਅਰੂਮ ਵਿੱਚ ਅੱਗ ਲੱਗ ਗਈ। ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਸਾਮਾਨ ਸੜ ਗਿਆ। ਫਾਇਰ ਬ੍ਰਿਗੇਡ ਦੀਆਂ 11 ਗੱਡੀਆਂ ਨੇ ਘੰਟਿਆਂ ਦੀ ਮਸ਼ੱਕਤ ਮਗਰੋਂ ਅੱਗ ’ਤੇ ਕਾਬੂ ਪਾਇਆ।
ਲੰਘੀ ਦੇਰ ਰਾਤ ਪਿੰਡ ਨਾਭਾ ਸਾਹਿਬ ਵਿੱਚ ਰਿਹਾਇਸ਼ੀ ਖੇਤਰ ਵਿੱਚ ਦੋ ਸ਼ੋਅਰੂਮਾਂ ਵਿੱਚ ਚਲ ਰਹੇ ਆਨਲਾਈਨ ਕੰਪਨੀ ਦੇ ਗੁਦਾਮ ਵਿੱਚ ਅਚਾਨਕ ਅੱਗ ਲੱਗ ਗਈ। ਅੱਗ ਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਚਾਰ ਘੰਟੇ ਦੀ ਮਸ਼ੱਕਤ ਮਗਰੋਂ ਰਾਤ ਦੇ ਡੇਢ ਵਜੇ ਕਾਬੂ ਪਾਇਆ ਗਿਆ। ਇਸ ਦੌਰਾਨ ਅੱਗ ਨਾਲ ਗੁਦਾਮ ਦੇ ਅੰਦਰ ਪਿਆ ਇਲੈਕਟ੍ਰੋਨਿਕਸ ਦਾ ਸਮਾਨ ਫਰਿੱਜ, ਵਾਸ਼ਿੰਗ ਮਸ਼ੀਨਾਂ, ਏ.ਸੀ. ਟੀਵੀ ਅਤੇ ਹੋਰ ਸਾਮਾਨ ਸੜਕੇ ਸੁਆਹ ਹੋ ਗਿਆ। ਗੁਦਾਮ ਦੇ ਮੈਨੇਜਰ ਸੁਮਿਤ ਕੁਮਾਰ ਨੇ ਦੱਸਿਆ ਕਿ ਅੱਗ ਕਾਰਨ ਤਕਰੀਬਨ 25 ਲੱਖ ਰੁਪਏ ਦਾ ਸਮਾਨ ਸੜ ਗਿਆ ਅਤੇ ਉੱਪਰਲੀ ਮੰਜ਼ਿਲ ’ਤੇ ਪਿਆ ਸਾਮਾਨ ਧੂੰਏਂ ਨਾਲ ਖ਼ਰਾਬ ਹੋ ਗਿਆ।