ਪੰਚਕੂਲਾ ਦੀ ਕੈਮੀਕਲ ਫੈਕਟਰੀ ਵਿੱਚ ਅੱਗ ਲੱਗੀ

ਪੰਚਕੂਲਾ ਦੀ ਕੈਮੀਕਲ ਫੈਕਟਰੀ ਵਿੱਚ ਅੱਗ ਲੱਗੀ

ਪੰਚਕੂਲਾ ਦੀ ਫੈਕਟਰੀ ’ਚ ਅੱਗ ਬੁਝਣ ਤੋਂ ਬਾਅਦ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਪੁਲੀਸ ਅਧਿਕਾਰੀ।

ਪੀ.ਪੀ. ਵਰਮਾ
ਪੰਚਕੂਲਾ, 12 ਅਗਸਤ

ਬੀਤੀ ਦੇਰ ਰਾਤ ਪੰਚਕੂਲਾ ਦੇ ਇੰਡਸਟਰੀਅਲ ਏਰੀਆ ਫੇਜ਼-2 ਵਿੱਚ ਕਲਰ ਉਦਯੋਗ ਕੈਮੀਕਲ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ। ਇਸ ਅੱਗ ’ਤੇ ਸਵੇਰੇ ਤਿੰਨ ਵਜੇ ਤੱਕ ਕਾਬੂ ਪਾਇਆ ਗਿਆ। ਫੈਕਟਰੀ ਵਿੱਚ ਖੜ੍ਹੀਆਂ ਤਿੰਨ ਗੱਡੀਆਂ ਵੀ ਸੜ ਕੇ ਸਵਾਹ ਹੋ ਗਈਆਂ। ਪੰਚਕੂਲਾ, ਕਾਲਕਾ, ਜ਼ੀਰਕਪੁਰ, ਡੇਰਾਬੱਸੀ ਅਤੇ ਆਸਪਾਸ ਦੇ ਫਾਇਰ ਸਟੇਸ਼ਨਾਂ ਤੋਂ 11 ਗੱਡੀਆਂ ਨੇ ਆ ਕੇ ਅੱਗ ਬੁਝਾਈ। ਏਸੀਪੀ ਨੂਪਰ ਬਿਸ਼ਨੋਈ, ਸੈਕਟਰ-14 ਦੇ ਐੱਸਐਚਓ ਨਵੀਨ ਕੁਮਾਰ, ਸੈਕਟਰ-19 ਪੁਲੀਸ ਚੌਂਕੀ ਦੇ ਇੰਚਾਰਜ ਗੁਲਾਬ ਸਿੰਘ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਹੋਰ ਕਈ ਅਧਿਕਾਰੀ ਮੌਕੇ ’ਤੇ ਪਹੁੰਚੇ ਤੇ ਘਟਨਾ ਦਾ ਜਾਇਜ਼ਾ ਲਿਆ। ਇਸ ਫੈਕਟਰੀ ਦੇ ਨਾਲ ਦੀ ਫੈਕਟਰੀ ਨੂੰ ਵੀ ਨੁਕਸਾਨ ਪਹੁੰਚਿਆ ਹੈ ਜਿਸ  ਫੈਕਟਰੀ ਨੂੰ ਅੱਗ ਲੱਗੀ ਉਸ ਫੈਕਟਰੀ ਦੇ ਮਾਲਕ ਨੇ ਕੁਝ ਵੀ ਦੱਸਣ ਤੋਂ ਇਨਕਾਰ ਕੀਤਾ ਹੈ। ਇਹ ਅੱਗ ਇੰਨੀ ਭਿਆਨਕ ਸੀ ਕਿ ਕਈ ਕਿਲੋਮੀਟਰ ਤੱਕ ਇਸ ਦੀਆਂ ਲਾਟਾਂ ਵਿਖਾਈ ਦਿੱਤੀਆਂ। ਅੱਗ ਦੌਰਾਨ ਤਿੰਨ ਦਰਜਨ ਤੋਂ ਵੱਧ ਜ਼ੋਰਦਾਰ ਧਮਾਕੇ ਹੋਏ ਜਿਸ ਕਾਰਨ ਅੱਗ ਦੀਆਂ ਲਪਟਾਂ ਅਸਮਾਨ ਨੂੰ ਛੂਹਣ ਲੱਗੀਆਂ। ਇਸ ਘਟਨਾ ਵਿੱਚ ਫੈਕਟਰੀ ਦੇ ਮਾਲਕ ਨੂੰ ਕਿੰਨਾ ਨੁਕਸਾਨ ਹੋਇਆ ਹੈ ਇਸ ਬਾਰੇ ਪਤਾ ਲਗਾਇਆ ਜਾ ਰਿਹਾ ਹੈ। ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਅਨੁਸਾਰ ਇਸ ਘਟਨਾ ਬਾਰੇ ਜਾਂਚ ਕੀਤੀ ਜਾਵੇਗੀ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All